ਹਿਮਾਚਲ ''ਚ ਕੋਰੋਨਾ ਕਰਫਿਊ: 31 ਮਈ ਤੋਂ ਪੰਜ ਘੰਟੇ ਖੁੱਲ੍ਹਣਗੀਆਂ ਦੁਕਾਨਾਂ, ਬੱਸ ਸੇਵਾਵਾਂ ਰਹਿਣਗੀਆਂ ਬੰਦ

Saturday, May 29, 2021 - 12:11 AM (IST)

ਹਿਮਾਚਲ ''ਚ ਕੋਰੋਨਾ ਕਰਫਿਊ: 31 ਮਈ ਤੋਂ ਪੰਜ ਘੰਟੇ ਖੁੱਲ੍ਹਣਗੀਆਂ ਦੁਕਾਨਾਂ, ਬੱਸ ਸੇਵਾਵਾਂ ਰਹਿਣਗੀਆਂ ਬੰਦ

ਸ਼ਿਮਲਾ - ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਵਿੱਚ ਸ਼ੁੱਕਰਵਾਰ ਨੂੰ ਰਾਜ ਸਕੱਤਰੇਤ ਵਿੱਚ ਕੋਰੋਨਾ ਕਰਫਿਊ ਦੀ ਸਮੀਖਿਆ ਤੋਂ ਬਾਅਦ ਰਿਆਇਤਾਂ 'ਤੇ ਮੰਥਨ ਨੂੰ ਲੈ ਕੇ ਇੱਕ ਉੱਚ ਪੱਧਰੀ ਬੈਠਕ ਹੋਈ। ਬੈਠਕ ਵਿੱਚ ਫੈਸਲਾ ਲਿਆ ਗਿਆ ਕਿ 31 ਮਈ ਸਵੇਰੇ 6 ਵਜੇ ਤੋਂ 7 ਜੂਨ ਸਵੇਰੇ 6 ਵਜੇ ਤੱਕ ਨਵੀਂ ਵਿਵਸਥਾ ਦੇ ਨਾਲ ਪੂਰੇ ਪ੍ਰਦੇਸ਼ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਘੰਟੇ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।

ਸ਼ਨੀਵਾਰ ਅਤੇ ਐਤਵਾਰ ਨੂੰ ਜ਼ਰੂਰੀ ਅਤੇ ਰੋਜ਼ ਦੇ ਸਾਮਾਨ ਦੀਆਂ ਦੁਕਾਨਾਂ ਨੂੰ ਛੱਡ ਕੇ ਹੋਰ ਵਪਾਰਕ ਅਦਾਰੇ ਬੰਦ ਰਹਿਣਗੇ। ਉਥੇ ਹੀ, ਸਰਕਾਰੀ ਦਫ਼ਤਰ 31 ਮਈ ਤੋਂ 30 ਫੀਸਦੀ ਸਟਾਫ ਦੇ ਨਾਲ ਖੁੱਲ੍ਹ ਸਕਣਗੇ। ਜਨਤਕ ਟ੍ਰਾਂਸਪੋਰਟ ਵੀ ਅਗਲੇ ਹੁਕਮਾਂ ਤੱਕ ਮੁਅੱਤਲ ਰਹੇਗਾ। ਬੈਠਕ ਵਿੱਚ ਫ਼ੈਸਲਾ ਲਿਆ ਗਿਆ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਫਾਰਮੈਸੀ, ਸਬਜੀ, ਬਰੈਡ ਅਤੇ ਰੋਜ਼ਾਨਾ ਦੇ ਸਾਮਾਨ ਦੀਆਂ ਦੁਕਾਨਾਂ ਅਤੇ ਦੁੱਧ ਦੀਆਂ ਚੀਜ਼ਾਂ ਦੀ ਵਿਕਰੀ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਹੋ ਸਕੇਗੀ।

ਇਸ ਤੋਂ ਇਲਾਵਾ ਪ੍ਰਦੇਸ਼ ਦੇ ਉਹ ਸਾਰੇ ਦਫ਼ਤਰ ਜਿੱਥੇ ਚਾਰ ਜਾਂ ਚਾਰ ਤੋਂ ਘੱਟ ਕਰਮਚਾਰੀ ਹਨ, ਉਹ ਪੂਰੀ ਸਮਰੱਥਾ ਦੇ ਨਾਲ ਖੁੱਲ੍ਹ ਸਕਣਗੇ। ਹਾਲਾਂਕਿ ਇਸ ਨਾਲ ਜ਼ਿਆਦਾ ਸਮਰੱਥਾ ਵਾਲੇ ਦਫਤਰਾਂ ਰਾਜ ਸਕੱਤਰੇਤ ਤੋਂ ਲੈ ਕੇ ਸਰਕਾਰੀ ਵਿਭਾਗ, ਪੀ.ਐੱਸ.ਯੂ, ਲੋਕਲ ਬਾਡੀ ਆਦਿ ਵਿੱਚ 30 ਫ਼ੀਸਦੀ ਸਟਾਫ ਹੀ ਆ ਸਕਣਗੇ। ਇਸ ਦੇ ਲਈ ਸਬੰਧਿਤ ਵਿਭਾਗ ਦੇ ਮੁਖੀ ਰੋਸਟਰ ਨਿਰਧਾਰਤ ਕਰਣਗੇ ਅਤੇ ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਬੀਬੀਆਂ ਅਤੇ ਦਿਵਿਆਂਗ ਕਰਮਚਾਰੀਆਂ ਨੂੰ ਅਜੇ ਵਰਕ ਫਰਾਮ ਹੋਮ ਹੀ ਕਰਣਾ ਹੋਵੇਗਾ।

ਘਰ ਰਹਿਣ ਵਾਲੇ ਕਰਮਚਾਰੀਆਂ ਨੂੰ ਕਦੇ ਵੀ ਘੱਟ ਸਮੇਂ ਵਿੱਚ ਦਫ਼ਤਰ ਬੁਲਾਇਆ ਜਾ ਸਕਦਾ ਹੈ। ਅਜਿਹੇ ਵਿੱਚ ਉਹ ਮੁੱਖ ਦਫ਼ਤਰ ਨਹੀਂ ਛੱਡ ਸਕਣਗੇ। ਵਿਦਿਅਕ ਅਦਾਰੇ ਅਤੇ ਜਨਤਕ ਟ੍ਰਾਂਸਪੋਰਟ ਖੋਲ੍ਹਣ ਤੋਂ ਇਲਾਵਾ ਹੋਰ ਫ਼ੈਸਲੇ ਪੰਜ ਜੂਨ ਨੂੰ ਹੋਣ ਵਾਲੀ ਕੈਬਨਿਟ ਬੈਠਕ ਵਿੱਚ ਲਏ ਜਾਣਗੇ। ਦੱਸ ਦਈਏ ਕਿ ਸਰਕਾਰ 'ਤੇ ਵਪਾਰੀ ਲਗਾਤਾਰ ਵਪਾਰਕ ਅਦਾਰੇ ਖੋਲ੍ਹਣ ਲਈ ਭਾਰੀ ਦਬਾਅ ਬਣਾ ਰਹੇ ਸਨ। ਇਸ ਦੌਰਾਨ ਸ਼ੁੱਕਰਵਾਰ ਨੂੰ ਇਸ ਸੰਬੰਧ ਵਿੱਚ ਫੈਸਲਾ ਲਿਆ ਗਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News