ਕੋਰੋਨਾ ਸੰਕਟ: ਲਾਕਡਾਊਨ ''ਚ ਹੁਣ ਤੱਕ 66 ਲੱਖ ਲੋਕ ਕਰ ਚੁੱਕੇ ਹਨ ਪਲਾਇਨ

Saturday, May 23, 2020 - 12:18 AM (IST)

ਕੋਰੋਨਾ ਸੰਕਟ: ਲਾਕਡਾਊਨ ''ਚ ਹੁਣ ਤੱਕ 66 ਲੱਖ ਲੋਕ ਕਰ ਚੁੱਕੇ ਹਨ ਪਲਾਇਨ

ਨਵੀਂ ਦਿੱਲੀ : ਦੇਸ਼ 'ਚ 30 ਅਪ੍ਰੈਲ ਤੋਂ 12 ਮਈ ਵਿਚਾਲੇ 66 ਲੱਖ ਤੋਂ ਜ਼ਿਆਦਾ ਲੋਕਾਂ ਨੇ ਇੱਕ ਸੂਬੇ ਤੋਂ ਦੂਜੇ ਸੂਬੇ ਦੀ ਯਾਤਰਾ ਕੀਤੀ ਹੈ। ਇਹ ਦਰਸ਼ਾਉਂਦਾ ਹੈ ਕਿ ਇਸ ਮਿਆਦ ਦੌਰਾਨ ਵੱਡੀ ਗਿਣਤੀ 'ਚ ਲੋਕ ਆਪਣੇ ਘਰ ਪੁੱਜੇ ਹਨ। ਸਰਕਾਰੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੂਤਰਾਂ ਨੇ ਕਿਹਾ ਕਿ 30 ਅਪ੍ਰੈਲ ਤੋਂ 6 ਮਈ ਵਿਚਾਲੇ ਕੁਲ 27.15 ਲੱਖ ਲੋਕਾਂ ਨੇ ਜਦੋਂ ਕਿ 7 ਮਈ ਤੋਂ 12 ਮਈ ਵਿਚਾਲੇ 39.71 ਲੱਖ ਲੋਕਾਂ ਨੇ ਇੱਕ ਸੂਬੇ ਤੋਂ ਦੂਜੇ ਸੂਬੇ ਦਾ ਸਫਰ ਕੀਤਾ। ਉਥੇ ਹੀ ਆਧਿਕਾਰਕ ਅੰਕੜਿਆਂ ਦੇ ਅਨੁਸਾਰ ਰੇਲਵੇ 1 ਮਈ ਤੋਂ 2,317 ਮਜ਼ਦੂਰ ਵਿਸ਼ੇਸ਼ ਟਰੇਨਾਂ ਦੇ ਜ਼ਰੀਏ 31 ਲੱਖ ਤੋਂ ਜ਼ਿਆਦਾ ਪ੍ਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਚੁੱਕਾ ਹੈ।
 


author

Inder Prajapati

Content Editor

Related News