ਦੁਰਗਾ ਪੂਜਾ ਤੋਂ ਬਾਅਦ ਵਧੇ ਕੋਰੋਨਾ ਮਾਮਲੇ, ਕੇਂਦਰ ਨੇ ਕੀਤੀ ਪੱਛਮੀ ਬੰਗਾਲ ਸਰਕਾਰ ਦੀ ਖਿਚਾਈ

10/27/2021 10:06:24 AM

ਕੋਲਕਾਤਾ- ਇਸ ਮਹੀਨੇ ਦੀ ਸ਼ੁਰੂਆਤ ’ਚ ਦੁਰਗਾ ਪੂਜਾ ਸਮਾਰੋਹ ਦੌਰਾਨ ਸੜਕਾਂ ’ਤੇ ਭਾਰੀ ਭੀੜ ਤੋਂ ਬਾਅਦ ਕੋਲਕਾਤਾ ’ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ’ਚ ਵਾਧੇ ਲਈ ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਸਰਕਾਰ ਦੀ ਖਿੱਚਾਈ ਕੀਤੀ ਹੈ। 15 ਅਕਤੂਬਰ ਨੂੰ ਦੁਰਗਾ ਪੂਜਾ ਸਮਾਰੋਹ ਖ਼ਤਮ ਹੋਣ ਦੇ ਬਾਅਦ ਤੋਂ ਕੋਲਕਾਤਾ ’ਚ ਔਸਤ ਰੋਜ਼ਾਨਾ ਨਵੇਂ ਮਾਮਲੇ ਵਧ ਰਹੇ ਹਨ। 14 ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ ’ਚ 217 ਮਾਮਲੇ ਆਏ ਸਨ, ਉੱਥੇ ਹੀ 21 ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ ’ਚ ਇਹ ਵੱਧ ਕੇ 272 ਹੋ ਗਏ। ਇਹ 7 ਦਿਨਾਂ ’ਚ 20-25 ਫੀਸਦੀ ਦਾ ਵਾਧਾ ਹੈ। ਕੋਲਕਾਤਾ ’ਚ ਪਿਛਲੇ ਹਫ਼ਤੇ ’ਚ ਪਾਜ਼ੀਟਿਵਿਟੀ ਰੇਟ ’ਚ ਕਰੀਬ 27 ਫੀਸਦੀ ਦਾ ਵਾਧਾ ਹੋਇਆ ਹੈ। ਇਹ 14 ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ ’ਚ ਇਹ 5.6 ਫੀਸਦੀ ਸੀ, ਜੋ ਕਿ 21 ਅਕਤੂਬਰ ਖ਼ਤਮ ਹੋਏ ਹਫ਼ਤੇ ’ਚ ਵੱਧ ਕੇ 7.1 ਫੀਸਦੀ ਹੋ ਗਈ।

ਇਹ ਵੀ ਪੜ੍ਹੋ : ਵਿਆਹ ਦੇ 4 ਦਿਨਾਂ ਬਾਅਦ ਲਾੜੀ ਗਹਿਣੇ-ਨਕਦੀ ਲੈ ਕੇ ਪ੍ਰੇਮੀ ਨਾਲ ਹੋਈ ਫ਼ਰਾਰ

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 22 ਅਕਤੂਬਰ ਨੂੰ ਪੱਛਮੀ ਬੰਗਾਲ ਦੇ ਸਿਹਤ ਸਕੱਤਰ ਨਾਰਾਇਣ ਸਵਰੂਪ ਨਿਗਮ ਨੂੰ ਚਿੱਠੀ ਲਿਖ ਕੇ ਕਿਹਾ ਕਿ ਕੋਲਕਾਤਾ ‘‘ਦੇਸ਼ ਦੇ ਕੁਝ ਅਜਿਹੇ ਹਿੱਸਿਆਂ ’ਚੋਂ ਇਕ ਹੈ, ਜਿੱਥੇ ਹਾਲ ਦੇ ਹਫ਼ਤਿਆਂ ’ਚ ਕੋਰੋਨਾ ਦੇ ਰੋਜ਼ਾਨਾ ਨਵੇਂ ਮਾਮਲਿਆਂ ਅਤੇ ਪਾਜ਼ੀਟਿਵਿਟੀ ਰੇਟ ’ਚ ਚਿੰਤਾਜਨਕ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।’’ ਪੱਛਮੀ ਬੰਗਾਲ ’ਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ’ਚ ਵਾਧੇ ਦਰਮਿਆਨ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਸੰਕਰਮਣ ਦੇ ਮਾਮਲਿਆਂ ਅਤੇ ਮੌਤਾਂ ਦੀ ਤੁਰੰਤ ਸਮੀਖਿਆ ਕਰਨ ਲਈ ਕਿਹਾ ਹੈ। ਨਾਲ ਹੀ ਕੇਂਦਰ ਨੇ ਤਿਉਹਾਰੀ ਸੀਜ਼ਨ ’ਚ ਕੋਰੋਨਾ ਬਚਾਅ ਸੰਬੰਧੀ ਸਾਵਧਾਨੀਆਂ ਯਕੀਨੀ ਕਰਨ ’ਤੇ ਵੀ ਜ਼ੋਰ ਦਿੱਤਾ।

ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News