ਹਰਿਆਣਾ ''ਚ ਕੋਰੋਨਾ ਦਾ ਕਹਿਰ ਜਾਰੀ, 5 ਹੋਰ ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
Wednesday, Apr 22, 2020 - 07:20 PM (IST)

ਚੰਡੀਗੜ੍ਹ-ਹਰਿਆਣਾ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਭਾਵ ਬੁੱਧਵਾਰ ਨੂੰ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸੂਬੇ 'ਚ ਮਰੀਜ਼ਾਂ ਦਾ ਅੰਕੜਾ 246 ਤੱਕ ਪਹੁੰਚ ਗਿਆ ਹੈ। ਇਨ੍ਹਾਂ 'ਚੋਂ 50 ਫੀਸਦੀ ਤੋਂ ਜ਼ਿਆਦਾ ਠੀਕ ਹੋ ਕੇ ਘਰ ਜਾ ਚੁੱਕੇ ਹਨ। ਹੁਣ ਹਸਪਤਾਲਾਂ 'ਚ 106 ਮਾਮਲੇ ਸਰਗਰਮ ਹਨ। ਹੁਣ ਵੀ ਨੂਹ ਜ਼ਿਲੇ 'ਚ ਵੀ ਸਭ ਤੋਂ ਜ਼ਿਆਦਾ 31 ਮਰੀਜ਼ ਹਸਪਤਾਲਾਂ 'ਚ ਭਰਤੀ ਹਨ ਕਿਉਂਕਿ ਮਰੀਜ਼ਾਂ ਦਾ ਅੰਕੜਾ ਇਸ ਜ਼ਿਲੇ 'ਚ ਟਾਪ 'ਤੇ ਸੀ। ਇੱਥੇ ਹੀ ਰਾਹਤ ਭਰੀ ਖਬਰ ਹੈ ਕਿ ਹੁਣ ਇੱਥੇ 6 ਮਰੀਜ਼ ਠੀਕ ਹੋ ਕੇ ਵਾਪਸ ਘਰ ਪਰਤ ਗਏ ਹਨ।
ਹਰਿਆਣਾ ਦੇ ਚਰਖੀਦਾਦਰੀ, ਫਤਿਹਾਬਾਦ, ਜੀਂਦ, ਕਰਨਾਲ, ਰੋਹਤਕ, ਸਿਰਸਾ ਅਤੇ ਯੁਮਨਾਨਗਰ 'ਚ ਹੁਣ ਕੋਈ ਵੀ ਕੋਰੋਨਾ ਪਾਜ਼ੀਟਿਵ ਮਰੀਜ਼ ਨਹੀਂ ਹੈ , ਸਾਰੇ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਚਰਖੀ ਦਾਦਰੀ, ਰੋਹਤਕ ਅਤੇ ਫਤਿਹਾਬਾਦ 'ਚ 1-1, ਜੀਂਦ 2, ਯੁਮਨਾਨਗਰ 3, ਸਿਰਸਾ 4 ਅਤੇ ਕਰਨਾਲ 'ਚ 6 ਮਰੀਜ਼ ਸੀ ਹਾਲਾਂਕਿ ਕਰਨਾਲ ਦੇ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਦੱਸਿਆ ਜਾਂਦਾ ਹੈ ਹਰਿਆਣਾ 'ਚ 133 ਮਰੀਜ਼ ਠੀਕ ਹੋ ਚੁੱਕੇ ਹਨ ਜੋ ਕਿ ਆਪਣੇ ਘਰ ਜਾ ਚੁੱਕੇ ਹਨ। ਇਸ ਦੇ ਨਾਲ ਹੀ 14 ਮਰੀਜ਼ ਇਟਲੀ ਦੇ ਵੀ ਠੀਕ ਹੋਏ ਹਨ। ਸੂਬੇ 'ਚ ਕੁੱਲ 142 ਮਰੀਜ਼ ਠੀਕ ਹੋ ਚੁੱਕੇ ਹਨ।