ਮੁੰਬਈ ਦੇ ਆਰਥਰ ਰੋਡ ਜੇਲ 'ਚ ਕੋਰੋਨਾ ਧਮਾਕਾ, 81 ਨਵੇਂ ਮਰੀਜ਼ ਪਾਜ਼ੇਟਿਵ
Sunday, May 10, 2020 - 07:53 PM (IST)

ਮੁੰਬਈ - ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦੇਸ਼ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜ ਮਹਾਰਾਸ਼ਟਰ ਹੈ। ਉਥੇ ਹੀ ਮਹਾਰਾਸ਼ਟਰ 'ਚ ਮੁੰਬਈ ਦੀ ਆਰਥਰ ਰੋਡ ਜੇਲ 'ਚ ਹੁਣ ਕੋਰੋਨਾ ਸੰਕਰਮਣ ਫੈਲਦਾ ਜਾ ਰਿਹਾ ਹੈ। ਮੁੰਬਈ ਦੀ ਆਰਥਰ ਰੋਡ ਜੇਲ 'ਚ ਹੁਣ ਤੱਕ 150 ਤੋਂ ਜ਼ਿਆਦਾ ਮਰੀਜ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਏ ਜਾ ਚੁੱਕੇ ਹਨ।
ਮੁੰਬਈ ਦੀ ਆਰਥਰ ਰੋਡ ਜੇਲ 'ਚ 81 ਹੋਰ ਕੈਦੀਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਆਰਥਰ ਰੋਡ ਜੇਲ 'ਚ ਹੁਣ ਤੱਕ 158 ਕੈਦੀ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਉਥੇ ਹੀ 158 ਕੈਦੀਆਂ ਤੋਂ ਇਲਾਵਾ 26 ਜੇਲ ਅਧਿਕਾਰੀਆਂ 'ਚ ਵੀ ਕੋਰੋਨਾ ਵਾਇਰਸ ਦਾ ਸੰਕਰਮਣ ਪਾਇਆ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਇਸ ਜੇਲ ਤੋਂ 77 ਕੈਦੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸਨ।