ਰੇਲ ਮੰਤਰਾਲਾ ''ਚ ਪੁੱਜਾ ਕੋਰੋਨਾ, ਰੇਲ ਭਵਨ ਦੋ ਦਿਨ ਤੱਕ ਸੀਲ
Wednesday, May 13, 2020 - 11:04 PM (IST)

ਨਵੀਂ ਦਿੱਲੀ (ਬਿਊਰੋ)- ਸ਼ਾਸਤਰੀ ਭਵਨ, ਮਜ਼ਦੂਰ ਸ਼ਕਤੀ ਭਵਨ, ਨਿਰਮਾਣ ਭਵਨ ਤੋਂ ਬਾਅਦ ਹੁਣ ਰੇਲ ਮੰਤਰਾਲਾ ਦੀ ਬਿਲਡਿੰਗ ਰੇਲ ਭਵਨ ਵਿਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਚੱਲਦੇ ਅਹਿਤੀਆਤਨ ਰੇਲ ਭਵਨ ਨੂੰ ਦੋ ਦਿਨ ਲਈ ਸੀਲ ਕਰ ਦਿੱਤਾ ਗਿਆ ਹੈ। ਸੰਸਦ ਭਵਨ ਦੇ ਠੀਕ ਸਾਹਮਣੇ ਸਥਿਤ ਰੇਲ ਭਵਨ ਵਿਚ ਰੇਲਵੇ ਸੁਰੱਖਿਆ ਦਸਤੇ ਦੇ ਮੈਨੇਜਿੰਗ ਡਾਇਰੈਕਟਰ ਦਫਤਰ ਦਾ ਇਕ ਅਰਦਲੀ ਕੋਰੋਨਾ ਪਾਜ਼ੀਟਿਵ ਨਿਕਲਿਆ ਹੈ। ਇਸ ਦੀ ਪੁਸ਼ਟੀ ਹੋਣ 'ਤੇ ਮੰਤਰਾਲਾ ਵਿਚ ਹੜਕੰਪ ਮਚ ਗਿਆ ਅਤੇ ਸੈਨੇਟਾਈਜ਼ੇਸ਼ਨ ਦਾ ਕੰਮ ਤੁਰੰਤ ਕੀਤਾ ਗਿਆ। ਨਾਲ ਹੀ ਸਿਹਤ ਮੰਤਰਾਲਾ ਦੀ ਗਾਈਡਲਾਈਨ ਮੁਤਾਬਕ ਰੇਲ ਮੰਤਰਾਲਾ ਨੂੰ ਦੋ ਦਿਨਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਰ.ਪੀ.ਐਫ. ਦੇ ਮੈਨੇਜਿੰਗ ਡਾਇਰੈਕਟਰ ਦਫਤਰ ਵਿਚ ਕੰਮ ਕਰਨ ਵਾਲੇ 10 ਮੁਲਾਜ਼ਮਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।