ਕੋਰੋਨਾ ਨਾਲ ’ਚ 48 ਘੰਟਿਆਂ ’ਚ 3 ਔਰਤਾਂ ਦੀ ਮੌਤ
Tuesday, Jul 08, 2025 - 10:02 PM (IST)

ਇੰਦੌਰ (ਮੱਧ ਪ੍ਰਦੇਸ਼), (ਭਾਸ਼ਾ)– ਇੰਦੌਰ ਵਿਚ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਪਾਈਆਂ ਗਈਆਂ 3 ਔਰਤਾਂ ਦੀ ਪਿਛਲੇ 48 ਘੰਟਿਆਂ ਅੰਦਰ ਮੌਤ ਹੋ ਗਈ ਅਤੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਹੋਰ ਬੀਮਾਰੀਆਂ ਵੀ ਸਨ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀ. ਐੱਮ. ਐੱਚ. ਓ.) ਡਾ. ਮਾਧਵ ਪ੍ਰਸਾਦ ਹਾਸਾਨੀ ਨੇ ਦੱਸਿਆ ਕਿ ਤਿੰਨੋਂ ਔਰਤਾਂ ਵੱਖ-ਵੱਖ ਬੀਮਾਰੀਆਂ ਨਾਲ ਪਹਿਲਾਂ ਤੋਂ ਹੀ ਜੂਝ ਰਹੀਆਂ ਸਨ, ਜਿਸ ਨਾਲ ਉਨ੍ਹਾਂ ਦੀ ਇਮਿਊਨਿਟੀ ਘੱਟ ਚੁੱਕੀ ਸੀ। ਇਨ੍ਹਾਂ ਵਿਚ ਖੂਨ ਦਾ ਕੈਂਸਰ, ਟੀ. ਬੀ., ਸ਼ੂਗਰ ਅਤੇ ਥਾਇਰਾਇਡ ਵਰਗੀਆਂ ਬੀਮਾਰੀਆਂ ਸ਼ਾਮਲ ਹਨ। ਸੀ. ਐੱਮ. ਐੱਚ. ਓ. ਨੇ ਕਿਹਾ ਕਿ ਕੋਵਿਡ-19 ਨੂੰ ਲੈ ਕੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।