ਰਾਹੁਲ ਗਾਂਧੀ ਖਿਲਾਫ਼ ਕਾਪੀਰਾਈਟ ਉਲੰਘਣਾ ਦਾ ਕੇਸ, ‘KGF 2’ ਨਾਲ ਜੁੜਿਆ ਹੈ ਮਾਮਲਾ
Saturday, Nov 05, 2022 - 05:30 PM (IST)
ਮੁੰਬਈ- ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਆਪਣੀ ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਸੁਰਖੀਆਂ ’ਚ ਬਣੇ ਹੋਏ ਹਨ। ਉਨ੍ਹਾਂ ਦੀ ਇਹ ਯਾਤਰਾ ਹੁਣ ਤੇਲੰਗਾਨਾ ’ਚ ਹੈ। ਇਸ ਦਰਮਿਆਨ ਉਨ੍ਹਾਂ ਸਾਹਮਣੇ ਇਕ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। MRI ਮਿਊਜ਼ਿਕ ਕੰਪਨੀ ਨੇ ਰਾਹੁਲ ਗਾਂਧੀ ਸਮੇਤ ਸੁਪ੍ਰਿਆ ਸ਼੍ਰੀਨੇਤ ਅਤੇ ਜੈਰਾਮ ਰਮੇਸ਼ ਖਿਲਾਫ਼ ਕਾਪੀਰਾਈਟ ਉਲੰਘਣਾ ਦਾ ਮਾਮਲਾ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ- ਦਿੱਲੀ ਦੀ ਆਬੋ-ਹਵਾ ਨੂੰ ਲੈ ਕੇ ਘਿਰੀ AAP ਸਰਕਾਰ, ਤੇਜਿੰਦਰ ਬੱਗਾ ਨੇ ਕੇਜਰੀਵਾਲ ਨੂੰ ਦੱਸਿਆ ‘ਹਿਟਲਰ’
ਕੀ ਹੈ ਪੂਰਾ ਮਾਮਲਾ-
ਦਰਅਸਲ ਕਾਂਗਰਸ ਨੇ ਭਾਰਤ ਜੋੜੋ ਯਾਤਰਾ ਨੂੰ ਹੱਲਾ-ਸ਼ੇਰੀ ਦੇਣ ਲਈ MRI ਮਿਊਜ਼ਿਕ ਦੇ ਗਾਣਿਆਂ ਦਾ ਇਸਤੇਮਾਲ ਕੀਤਾ ਹੈ। MRI ਮਿਊਜ਼ਿਕ ਕੋਲ ਕੰਨੜ, ਹਿੰਦੀ, ਤੇਲਗੂ ਅਤੇ ਤਮਿਲ ਆਦਿ ’ਚ 20,000 ਤੋਂ ਵਧੇਰੇ ਟਰੈਕ ਦੇ ਮਿਊਜ਼ਿਕ ਰਾਈਟਜ਼ ਹਨ। ਕੰਪਨੀ ਨੇ KGF 2 ਦੇ ਮਿਊਜ਼ਿਕ ਰਾਈਟਜ਼ ਦਾ ਅਧਿਕਾਰ ਹਾਸਲ ਕਰਨ ਲਈ ਵੱਡੀ ਰਕਮ ’ਚ ਨਿਵੇਸ਼ ਕੀਤਾ ਹੈ। MRI ਮਿਊਜ਼ਿਕ ਦਾ ਦੋਸ਼ ਹੈ ਕਿ ਕਾਂਗਰਸ ਨੇ ਬਿਨਾਂ ਪੁੱਛੇ ਆਪਣੇ ਰਾਜਨੀਤਕ ਇਵੈਂਟ ਲਈ ਉਨ੍ਹਾਂ ਦੇ ਮਿਊਜ਼ਿਕ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ‘ਭਾਰਤ ਜੋੜੋ ਯਾਤਰਾ’ ਮੁਹਿੰਮ ਦੀ ਵੀਡੀਓ ’ਚ KGF 2 ਤੋਂ ਗਾਣੇ ਦਾ ਇਸਤੇਮਾਲ ਕੀਤਾ ਹੈ, ਉਸ ’ਚ ਰਾਹੁਲ ਗਾਂਧੀ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਵੋਟ ਜਾਂ ਵਿਆਹ? ਗੁਜਰਾਤ 'ਚ ਦਸੰਬਰ ਦੇ ਪਹਿਲੇ ਹਫ਼ਤੇ ਵੱਜਣਗੀਆਂ 35 ਹਜ਼ਾਰ ਸ਼ਹਿਨਾਈਆਂ
ਇਨ੍ਹਾਂ ਧਾਰਾਵਾਂ ਦਾ ਹੋਇਆ ਇਸਤੇਮਾਲ-
ਮੀਡੀਆ ਰਿਪੋਰਟਾਂ ਦੇ ਅਨੁਸਾਰ ਹੁਣ ਇਸ ਉਲੰਘਣਾ ਦੇ ਕਾਰਨ ਕਾਂਗਰਸ ਅਤੇ ਇਸਦੇ ਅਹੁਦੇਦਾਰ ਕਾਪੀਰਾਈਟ ਦੇ ਉਲੰਘਣਾ ਲਈ ਸਿਵਲ ਅਤੇ ਅਪਰਾਧਕ ਕਾਨੂੰਨ ਦੋਹਾਂ ਤਹਿਤ ਜਵਾਬਦੇਹੀ ਹੈ। ਆਈ. ਪੀ. ਸੀ ਦੀ ਧਾਰਾ 425, 463, 464, 465, 471, 120 ਬੀ ਆਰ/ਡਬਲਯੂ ਦੇ ਤਹਿਤ ਕਾਪੀਰਾਈਟ ਉਲੰਘਣਾ ਲਈ ਉਹ ਜ਼ਿੰਮੇਵਾਰ ਹਨ। ਇਹ ਸੂਚਨਾ ਤਕਨਾਲੋਜੀ, 2000 ਦੀ ਧਾਰਾ 43 ਅਤੇ ਧਾਰਾ 64 ਅਧੀਨ ਸਜ਼ਾਯੋਗ ਅਪਰਾਧ ਹੈ।
ਇਹ ਵੀ ਪੜ੍ਹੋ- ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ 106 ਸਾਲ ਦੀ ਉਮਰ ’ਚ ਦਿਹਾਂਤ, ਕੁਝ ਦਿਨ ਪਹਿਲਾਂ ਪਾਈ ਸੀ ਵੋਟ