ਠਾਣੇ : ਟੀਕਾਕਰਨ ਮੁਹਿੰਮ ਬਿਹਤਰ ਬਣਾਉਣ ਲਈ ਮੌਲਵੀਆਂ ਤੋਂ ਲਈ ਜਾਵੇਗੀ ਮਦਦ

Wednesday, Nov 21, 2018 - 04:45 PM (IST)

ਠਾਣੇ : ਟੀਕਾਕਰਨ ਮੁਹਿੰਮ ਬਿਹਤਰ ਬਣਾਉਣ ਲਈ ਮੌਲਵੀਆਂ ਤੋਂ ਲਈ ਜਾਵੇਗੀ ਮਦਦ

ਠਾਣੇ— ਮਹਾਰਾਸ਼ਟਰ 'ਚ ਠਾਣੇ ਜ਼ਿਲਾ ਪ੍ਰਸ਼ਾਸਨ ਨੇ ਬੱਚਿਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇ ਚੇਚਕ ਤੇ ਰੂਬੇਲਾ ਤੋਂ ਬਚਾਅ ਲਈ ਟੀਕਾਕਰਨ ਨੂੰ ਮੁਸਲਿਮ ਭਾਈਚਾਰੇ 'ਚ ਪ੍ਰਸਿੱਧ ਬਣਾਉਣ ਲਈ ਮੌਲਵੀਆਂ ਦਾ ਸਾਥ ਲੈਣ ਦਾ ਫੈਸਲਾ ਕੀਤਾ ਹੈ। ਜ਼ਿਲਾ ਅਧਿਕਾਰੀ ਰਾਜੇਸ਼ ਨਾਰਵੇਕਰ ਨੇ ਮੰਗਲਵਾਰ ਨੂੰ ਇਥੇ ਕਿਹਾ ਕਿ ਚੇਚਕ ਤੇ ਰੂਬੇਲਾ ਦੇ ਟੀਕਿਆਂ ਦੇ ਸਬੰਧ 'ਚ ਹਰੇਕ ਤਰ੍ਹਾਂ ਦੇ ਵਹਿਮ ਨੂੰ ਦੂਰ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦੋਵੇਂ ਬਿਮਾਰੀਆਂ ਲਈ ਟੀਕਾਕਰਨ ਮੁਹਿੰਮ 27 ਨਵੰਬਰ ਤੋਂ ਸ਼ੁਰੂ ਕਰੇਗਾ। ਇਹ 6 ਹਫਤੇ ਤਕ ਚੱਲੇਗਾ। ਨਾਰਵੇਕਰ ਨੇ ਕਿਹਾ ਕਿ ਜਾਗਰੂਕਤਾ ਫੈਲਾਉਣ ਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮੌਲਵੀਆਂ ਦਾ ਸਾਥ ਲਿਆ ਜਾ ਰਿਹਾ ਹੈ।


author

Inder Prajapati

Content Editor

Related News