ਸ਼ਾਹਜਹਾਂਪੁਰ ਨੇੜੇ ਬਲਦੀ ਚਿਖਾ ’ਤੇ ਮਾਸ ਪਕਾਉਣ ਦੇ ਦੋਸ਼ ਹੇਠ 3 ਗ੍ਰਿਫ਼ਤਾਰ

Tuesday, Sep 22, 2026 - 04:48 PM (IST)

ਸ਼ਾਹਜਹਾਂਪੁਰ ਨੇੜੇ ਬਲਦੀ ਚਿਖਾ ’ਤੇ ਮਾਸ ਪਕਾਉਣ ਦੇ ਦੋਸ਼ ਹੇਠ 3 ਗ੍ਰਿਫ਼ਤਾਰ

ਸ਼ਾਹਜਹਾਂਪੁਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ’ਚ ਪੁਲਸ ਨੇ ਬਲਦੀ ਚਿਖਾ 'ਤੇ ਮਾਸ ਪਕਾਉਣ ਦੇ ਦੋਸ਼ ਹੇਠ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਿੰਡ ਵਾਸੀਆਂ ਨੇ ਮੁਲਜ਼ਮਾਂ ’ਤੇ ਕਾਲਾ ਜਾਦੂ ਤੇ ਜਾਦੂ-ਟੂਣਾ ਕਰਨ ਦਾ ਵੀ ਦੋਸ਼ ਲਾਇਆ ਹੈ। ਪੁਲਸ ਅਨੁਸਾਰ ਪੁਵਾਈਆਂ ਥਾਣਾ ਖੇਤਰ ਦੇ ਨੱਥਾਪੁਰ ਪਿੰਡ ਦੇ ਰਹਿਣ ਵਾਲੇ ਛੋਟੇ ਲਾਲ ਦਾ 20 ਸਤੰਬਰ ਨੂੰ ਸਸਕਾਰ ਕੀਤਾ ਗਿਆ ਸੀ। ਪਰਿਵਾਰ ਚਿਖਾ ਨੂੰ ਅੱਗ ਲਾ ਕੇ ਵਾਪਸ ਆ ਗਿਅਾ। ਥੋੜ੍ਹੀ ਦੇਰ ਬਾਅਦ ਛੋਟੇ ਲਾਲ ਦਾ ਪੁੱਤਰ ਵੀਰਪਾਲ ਚਿਖਾ ਵੇਖਣ ਗਿਆ। ਉਸ ਨੇ ਪਿੰਡ ਦੇ ਹੀ ਸੁਰਿੰਦਰ, ਰਾਜੇਂਦਰ ਤੇ ਰਾਮਚਰਨ ਨੂੰ ਚਿਖਾ ਦੀ ਲੱਕੜ ’ਤੇ ਇਕ ਭਾਂਡੇ ’ਚ ਮਾਸ ਪਕਾਉਂਦੇ ਵੇਖਿਆ।

ਵੀਰਪਾਲ ਨੇ ਇਤਰਾਜ਼ ਕੀਤਾ ਤਾਂ ਸੁਰੇਂਦਰ ਨੇ ਕਥਿਤ ਤੌਰ ’ਤੇ ਉਸ ’ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਹੋਰ ਪਿੰਡ ਵਾਸੀ ਮੌਕੇ ’ਤੇ ਪਹੁੰਚੇ ਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਵਿਰੁੱਧ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ। ਪੁਵਾਈਆਂ ਦੇ ਪੁਲਸ ਅਧਿਕਾਰੀ ਪ੍ਰਵੀਨ ਮਲਿਕ ਨੇ ਕਿਹਾ ਕਿ ਤਿੰਨੋਂ ਮੁਲਜ਼ਮ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਹੇ ਸਨ। ਨਾਲ ਹੀ ਚਿਤਾ ’ਤੇ ਮਾਸ ਪਕਾ ਰਹੇ ਸਨ। ਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

cherry

Content Editor

Related News