ਓਵੈਸੀ ਦੀ ਟਿੱਪਣੀ ਨਾਲ ਵਿਵਾਦ, ਭਾਜਪਾ ਨੇ ਜਿੱਨਾਹ ਨਾਲ ਕੀਤੀ ਤੁਲਣਾ

Saturday, Dec 25, 2021 - 03:32 AM (IST)

ਓਵੈਸੀ ਦੀ ਟਿੱਪਣੀ ਨਾਲ ਵਿਵਾਦ, ਭਾਜਪਾ ਨੇ ਜਿੱਨਾਹ ਨਾਲ ਕੀਤੀ ਤੁਲਣਾ

ਨਵੀਂ ਦਿੱਲੀ - ਅਸਦੁੱਦੀਨ ਓਵੈਸੀ ਦੀ ਇਕ ਚੋਣ ਰੈਲੀ ’ਚ ਉੱਤਰ ਪ੍ਰਦੇਸ਼ ਪੁਲਸ ਨੂੰ ਸਾਵਧਾਨ ਕਰਨ ਵਾਲੀ ਟਿੱਪਣੀ ’ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਭਾਜਪਾ ਨੇ ਓਵੈਸੀ ਦੀ ਤੁਲਣਾ ਮੁਹੰਮਦ ਅਲੀ ਜਿੱਨਾਹ ਨਾਲ ਕੀਤੀ, ਜਦੋਂ ਕਿ ਏ. ਆਈ. ਐੱਮ. ਆਈ. ਐੱਮ. ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਟਿੱਪਣੀ ਦੇ ਸੰਦਰਭ ਨੂੰ ਐਡਿਟ ਕਰ ਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।

ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਦੇ ਪ੍ਰਧਾਨ ਓਵੈਸੀ ਨੇ ਸਿਲਸਿਲੇਵਾਰ ਟਵੀਟ ’ਚ ਇਕ ਵੀਡੀਓ ਕਲਿੱਪ ਸਾਂਝਾ ਕੀਤਾ, ਜਿਸ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਕੀਤਾ ਗਿਆ ਹੈ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਟਿੱਪਣੀ ਸੂਬਾ ਪੁਲਸ ਵੱਲੋਂ ਮੁਸਲਮਾਨਾਂ ’ਤੇ ਜ਼ੁਲਮ ਦੇ ਸੰਦਰਭ ’ਚ ਸੀ ਅਤੇ ਇਸ ਕਲਿੱਪ ਨੂੰ ਐਡਿਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਓਮੀਕਰੋਨ: ਐੱਮ.ਪੀ. ਅਤੇ ਯੂ.ਪੀ. ਤੋਂ ਬਾਅਦ ਹੁਣ ਹਰਿਆਣਾ 'ਚ ਨਾਈਟ ਕਰਫਿਊ, ਗੁਜਰਾਤ 'ਚ ਵੀ ਸਖ਼ਤੀ

ਸਾਂਝੇ ਕੀਤੇ ਗਏ ਵੀਡੀਓ ਕਲਿੱਪ ’ਚ ਓਵੈਸੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਯੋਗੀ ਆਦਿਤਿਆਨਾਥ ਹਮੇਸ਼ਾ ਮੁੱਖ ਮੰਤਰੀ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਅਸੀਂ ਅਨਿਆਂ ਨੂੰ ਨਹੀਂ ਭੁੱਲਾਂਗੇ। ਅਸੀ ਇਸ ਅਨਿਆਂ ਨੂੰ ਯਾਦ ਰੱਖਾਂਗੇ। ਅੱਲਾ ਤੁਹਾਨੂੰ ਆਪਣੀ ਤਾਕਤ ਨਾਲ ਨਸ਼ਟ ਕਰ ਦੇਵੇਗਾ। ਚੀਜ਼ਾਂ ਬਦਲ ਜਾਣਗੀਆਂ। ਫਿਰ ਤੁਹਾਨੂੰ ਬਚਾਉਣ ਲਈ ਕੌਣ ਆਵੇਗਾ? ਜਦੋਂ ਯੋਗੀ ਆਪਣੇ ਮੱਠ ਪਰਤਣਗੇ ਅਤੇ ਮੋਦੀ ਪਹਾੜਾਂ ’ਤੇ ਜਾਣਗੇ, ਉਦੋਂ ਕੌਣ ਆਵੇਗਾ?

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News