ਰਾਜ ਠਾਕਰੇ ਦਾ ਵਿਵਾਦਿਤ ਬਿਆਨ-ਕੁੱਤੇ ਨਾਲ ਕੀਤੀ ਸ਼ਿਵਸੈਨਾ ਦੀ ਤੁਲਨਾ

Tuesday, Sep 11, 2018 - 12:49 PM (IST)

ਨੈਸ਼ਨਲ ਡੈਸਕ— ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ 'ਚ ਸੋਮਵਾਰ ਨੂੰ ਕਾਂਗਰਸ ਦੇ ਭਾਰਤ ਬੰਦ ਦਾ ਵਿਰੋਧੀ ਦਲਾਂ ਨੇ ਵੀ ਸਮਰਥਨ ਕੀਤਾ। ਦੇਸ਼ ਦੇ ਕਈ ਜ਼ਿਲਿਆਂ 'ਚ ਰੈਲੀਆਂ ਕੱਢ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਮਹਾਰਾਸ਼ਟਰ ਨਵ ਨਿਰਮਾਣ ਸੈਨਾ ਐੱਮ.ਐੱਨ.ਐੱਸ. ਦੇ ਪ੍ਰਮੁੱਖ ਰਾਜ ਠਾਕਰੇ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਯੂ.ਪੀ.ਏ.ਸਰਕਾਰ ਤੋਂ ਖਰਾਬ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁੱਤੇ ਨਾਲ ਸ਼ਿਵਸੈਨਾ ਦੀ ਤੁਲਨਾ ਕੀਤੀ।
 

ਸ਼ਿਵਸੈਨਾ ਨੇ ਬੰਦ ਨੂੰ ਦੱਸਿਆ ਸੀ ਅਸਫਲ
ਠਾਕਰੇ ਨੇ ਸ਼ਿਵਸੈਨਾ 'ਤੇ ਵੀ ਬੰਦ ਨਾਲ ਖੁਦ ਨੂੰ ਵੱਖ ਰੱਖਣ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਸ਼ਿਵਸੈਨਾ ਦਾ ਜਦੋਂ ਪੈਸਾ ਫੱਸਦਾ ਹੈ ਤਾਂ ਉਹ ਗਠਬੰਧਨ ਤੋਂ ਬਾਹਰ ਨਿਕਲਣ ਦੀ ਗੱਲ ਕਰਦੀ ਹੈ ਅਤੇ ਜਦੋਂ ਕੰਮ ਪੂਰਾ ਹੋ ਜਾਂਦਾ ਹੈ ਤਾਂ ਕੇਂਦਰ ਦੇ ਹਰ ਕੰਮ ਨੂੰ ਲੈ ਕੇ ਚੁੱਪੀ ਸਾਧ ਲੈਂਦੀ ਹੈ। ਜਦੋਂ ਠਾਕਰੇ ਤੋਂ ਪੁੱਛਿਆ ਗਿਆ ਕਿ ਸ਼ਿਵਸੈਨਾ ਨੇ ਬੰਦ ਨੂੰ ਅਸਫਲ ਦੱਸਿਆ ਹੈ ਤਾਂ ਇਸ 'ਤੇ ਤੁਸੀਂ ਕੀ ਕਹੋਗੇ, ਤਾਂ ਉਨ੍ਹਾਂ ਨੇ ਕਿਹਾ ਕਿ ਕੁੱਤਿਆਂ ਦੀ ਇਕ ਪ੍ਰਜਾਤੀ ਹੁੰਦੀ ਹੈ, ਜਿਸ ਨੂੰ ਨਹੀਂ ਹੁੰਦਾ ਕਿ ਕਿਸ ਰਸਤੇ 'ਤੇ ਜਾਣਾ ਹੈ।
 

ਪਾਰਟੀ ਨੂੰ ਪਤਾ ਹੀ ਨਹੀਂ ਕਿ ਦੇਖਣਾ ਕਿਧਰ ਹੈ
ਐੱਮ.ਐੱਨ.ਐੱਸ ਪ੍ਰਮੁੱਖ ਨੇ ਕਿਹਾ ਕਿ ਪੂਰਾ ਦੇਸ਼ ਪਿਛਲੇ 4 ਸਾਲਾਂ ਤੋਂ ਦੇਖ ਰਿਹਾ ਹੈ ਕਿ ਸ਼ਿਵਸੈਨਾ ਕੇਂਦਰ ਦੇ ਹਰ ਕਦਮ ਨੂੰ ਲੈ ਕੇ ਆਪਣੇ ਸੰਪਾਦਕ 'ਚ ਆਲੋਚਨਾ ਕਰਦੀ ਹੈ ਪਰ ਜਦੋਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਪੂਰਾ ਦੇਸ਼ ਉਬਲ ਰਿਹਾ ਹੈ ਤਾਂ ਇਕ ਸ਼ਬਦ ਤਕ ਨਹੀਂ ਲਿਖਿਆ। ਉਨ੍ਹਾਂ ਨੇ ਕਿਹਾ ਕਿ ਸ਼ਿਵਸੈਨਾ ਇਸ ਮੁੱਦੇ 'ਤੇ ਖੇਡਣ ਲਈ ਕੋਈ ਭੂਮਿਕਾ ਨਹੀਂ ਹੈ, ਉਂਝ ਹੀ ਉਹ ਨਹੀਂ ਜਾਣਦੀ ਕਿ ਉਸ ਨੂੰ ਕੀ ਕਰਨਾ ਹੈ ਇਸ ਲਈ ਸ਼ਿਵਸੈਨਾ ਨੂੰ ਮਹੱਤਵ ਦੇਣ ਦੀ ਜ਼ਰੂਰਤ ਨਹੀਂ ਹੈ।
 

ਵਿਰੋਧੀ ਦੇ ਭਾਰਤ ਬੰਦ 'ਚ ਕੁੱਝ ਥਾਂਵਾਂ 'ਤੇ ਹੋਈ ਹਿੰਸਾ
ਦੱਸ ਦੇਈਏ ਕਿ ਕਾਂਗਰਸ ਸਮੇਤ ਤਮਾਮ ਵਿਰੋਧੀ ਦਲਾਂ ਨੇ ਸੋਮਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਇਸ ਬੰਦ ਦੌਰਾਨ ਕਈ ਥਾਂਵਾਂ 'ਤੇ ਹਿੰਸਕ ਝੜਪਾਂ ਵੀ ਹੋਈਆਂ। ਹਾਲਾਂਕਿ ਬੀ.ਜੇ.ਪੀ. ਨੇ ਵਿਰੋਧੀ ਦਲਾਂ ਦੇ ਇਸ ਬੰਦ ਨੂੰ ਅਸਫਲ ਕਰਾਰ ਦਿੱਤਾ ਅਤੇ ਕਿਹਾ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਅਸਥਿਰ ਹਨ।
 


Related News