ਰਾਹੁਲ ਗਾਂਧੀ ਦੀ ਰੈਲੀ ''ਚ ਝੜਪ, ਕਾਂਗਰਸੀ ਕਾਰਜਕਰਤਾਵਾਂ ਅਤੇ ਪੁਲਸ ''ਚ ਹੋਈ ਬਹਿਸਬਾਜ਼ੀ

01/16/2018 9:15:20 AM

ਅਮੇਠੀ — ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੋ ਦਿਨਾਂ ਦੌਰੇ 'ਤੇ ਸੰਸਦੀ ਖੇਤਰ ਅਮੇਠੀ ਪੁੱਜੇ ਹਨ। ਉਥੇ ਹੋਈ ਰੈਲੀ 'ਚ ਝੜਪ  ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਵਰਕਰ ਅਤੇ ਪ੍ਰਦਰਸ਼ਨਕਾਰੀ ਉਨ੍ਹਾਂ ਦੇ ਕਾਫਿਲੇ ਦਾ ਵਿਰੋਧ ਕਰ ਰਹੇ ਸਨ। ਅਜਿਹੇ 'ਚ ਕਾਂਗਰਸੀ ਕਾਰਜਕਰਤਾਵਾਂ ਅਤੇ ਪ੍ਰਦਰਸ਼ਨਕਾਰੀਆਂ ਦੇ ਦਰਮਿਆਨ ਝੜਪ ਹੋ ਗਈ। ਬਚਾਅ ਲਈ ਆਏ ਪੁਲਸ ਕਰਮਚਾਰੀਆਂ ਦਾ ਵੀ ਕਾਂਗਰਸੀ ਵਰਕਰਾਂ ਨਾਲ ਤਿੱਖਾ ਵਿਵਾਦ ਹੋ ਗਿਆ।
ਕਾਂਗਰਸ ਨੇ ਇਸ ਘਟਨਾ ਲਈ ਸਿੱਧੇ ਤੌਰ 'ਤੇ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਹੈ। ਦੂਸਰੇ ਪਾਸੇ ਭਾਜਪਾ ਨੇ ਕਾਂਗਰਸ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਅਮੇਠੀ 'ਚ ਵਿਕਾਸ ਦੀ ਘਾਟ ਹੈ ਅਤੇ ਜੇਕਰ ਇਲਾਕੇ ਦੀ ਜਨਤਾ ਦੀ ਗੱਲ ਨਹੀਂਂ ਸੁਣੀ ਜਾਵੇਗੀ ਤਾਂ ਉਹ ਆਪਣੇ ਨੇਤਾ ਦੇ ਖਿਲਾਫ ਪ੍ਰਦਰਸ਼ਨ ਕਰੇਗੀ ਹੀ।

 


Related News