''ਦਿ ਕਸ਼ਮੀਰ ਫਾਈਲਜ਼'' ਨੂੰ ਲੈ ਕੇ ਨਿਜ਼ੀਊਲੈਂਡ ''ਚ ਖੜ੍ਹਾ ਹੋਇਆ ਵਿਵਾਦ

Monday, Mar 21, 2022 - 12:27 AM (IST)

''ਦਿ ਕਸ਼ਮੀਰ ਫਾਈਲਜ਼'' ਨੂੰ ਲੈ ਕੇ ਨਿਜ਼ੀਊਲੈਂਡ ''ਚ ਖੜ੍ਹਾ ਹੋਇਆ ਵਿਵਾਦ

ਨਵੀਂ ਦਿੱਲੀ-ਵਿਵੇਕ ਅਗਨੀਹੋਰਤੀ ਦੀ ਫ਼ਿਲਮ 'ਦਿ ਕਸ਼ਮੀਰ ਫਾਈਲਜ਼' ਨੂੰ ਲੈ ਕੇ ਨਿਊਜ਼ੀਲੈਂਡ 'ਚ ਵਿਵਾਦ ਖੜ੍ਹਾ ਹੋ ਗਿਆ ਹੈ। ਦੇਸ਼ ਦੇ ਸੈਂਸਰ ਮੁਖੀ ਫ਼ਿਲਮ ਦੇ ਪ੍ਰਮਾਣ ਪੱਤਰ ਦੀ ਸਮੀਖਿਆ ਕਰ ਰਹੇ ਹਨ, ਜਿਸ ਦਾ ਸਾਬਕਾ ਉਪ ਪ੍ਰਧਾਨ ਮੰਤਰੀ ਨੇ ਆਲੋਚਨਾ ਕੀਤੀ ਹੈ। ਵਿਵੇਕ ਅਗਨੀਹੋਤਰੀ ਵੱਲੋਂ ਲਿਖਿਤ ਅਤੇ ਨਿਰਦੇਸ਼ਿਤ 'ਦਿ ਕਸ਼ਮੀਰ ਫਾਈਲਜ਼' 'ਚ 1990 ਦੇ ਦਹਾਕੇ 'ਚ ਕਸ਼ਮੀਰ ਘਾਟੀ ਤੋਂ ਕਸ਼ਮੀਰੀ ਹਿੰਦੂਆਂ ਦੇ ਪਲਾਇਨ ਨੂੰ ਦਰਸ਼ਾਇਆ ਗਿਆ ਹੈ।

ਇਹ ਵੀ ਪੜ੍ਹੋ : 6 ਘੰਟਿਆਂ ਤੋਂ ਪੈਟਰੋਲ ਪੰਪ 'ਤੇ ਵਾਰੀ ਦੀ ਉਡੀਕ ਕਰਦੇ 2 ਬਜ਼ੁਰਗਾਂ ਦੀ ਹੋਈ ਮੌਤ

ਨਿਊਜ਼ੀਲੈਂਡ ਦੇ ਇਕ ਸਮਾਚਾਰ ਸੰਸਥਾ ਨੇ ਸ਼ਨੀਵਾਰ ਨੂੰ ਖ਼ਬਰ ਦਿੱਤੀ ਕਿ 24 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਨੂੰ ਲੈ ਕੇ ਮੁਸਲਿਮ ਭਾਈਚਾਰੇ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ, ਜਿਸ ਤੋਂ ਬਾਅਦ ਦੇਸ਼ ਦੇ ਸੈਂਸਰ ਮੁਖੀ ਡੈਵਿਡ ਸ਼ੈਂਕਸ ਫ਼ਿਲਮ ਦੇ ਆਰ16 ਪ੍ਰਮਾਣ ਪੱਤਰ ਦੀ ਸਮੀਖਿਆ ਕਰ ਰਹੇ ਹਨ। ਨਿਊਜ਼ੀਲੈਂਡ ਦੇ ਵਰਗੀਕਰਨ ਦਫ਼ਤਰ ਮੁਤਾਬਕ ਆਰ16 ਪ੍ਰਮਾਣ ਪੱਤਰ ਤਹਿਤ ਇਹ ਜ਼ਰੂਰੀ ਹੁੰਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਕਿਸੇ ਬਾਲਗ ਦੀ ਨਿਗਰਾਨੀ ਦੇ ਬਿਨਾਂ ਫ਼ਿਲਮ ਨਹੀਂ ਦੇਖ ਸਕਦੇ।

ਇਹ ਵੀ ਪੜ੍ਹੋ : ਨਾਟੋ ਦੇ ਵਿਸਤਾਰ ਜਿੰਨੀ ਖ਼ਤਰਨਾਕ ਹੈ ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਨੀਤੀ : ਚੀਨ

ਸ਼ੈਂਕਸ ਨੇ ਮੀਡੀਆ ਸੰਸਥਾ ਨੂੰ ਦੱਸਿਆ ਕਿ ਸਰਟੀਫ਼ਿਕੇਸ਼ਨ ਦਫ਼ਤਰ ਦੇ ਇਸ ਕਦਮ ਦਾ ਇਹ ਮਤਲਬ ਨਹੀਂ ਹੈ ਕਿ ਦੇਸ਼ 'ਚ ਫ਼ਿਲਮ 'ਤੇ ਪਾਬੰਦੀ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਸਮੂਹ ਦੇ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕਰ ਚਿੰਤਾ ਜਤਾਈ ਹੈ ਕਿ ਫ਼ਿਲਮ ਨਾਲ ਮੁਸਲਿਮ ਵਿਰੋਧੀ ਭਾਵਨਾ ਅਤੇ ਨਫ਼ਰਤ ਵਧ ਸਕਦੀ ਹੈ। ਸ਼ੈਂਕਸ ਨੇ ਕਿਹਾ ਕਿ ਸਥਿਤੀ 'ਜਟਿਲ' ਹੈ ਕਿਉਂਕਿ ਸਮੂਹ ਦੀਆਂ ਚਿੰਤਾਵਾਂ ਫ਼ਿਲਮ ਦੀ ਸਕ੍ਰਿਟ ਦੀ ਥਾਂ ਫ਼ਿਲਮ ਤੋਂ ਬਾਅਦ ਹੋਣ ਵਾਲੀ ਪ੍ਰਤੀਕਿਰਿਆ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਚਿੰਤਾਵਾਂ ਸੱਚੀਆਂ ਅਤੇ ਗੰਭੀਰ ਹਨ, ਇਸ ਲਈ ਸਮੀਖਿਆ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਪਿਛਲੇ ਹਫ਼ਤੇ ਕਰੀਬ 40,000 ਲੋਕਾਂ ਨੇ ਮਾਰੀਉਪੋਲ ਛੱਡਿਆ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News