ਅਜਮੇਰ ਦਰਗਾਹ ਦੇ ਖਾਦਿਮ ਦਾ ਵਿਵਾਦਿਤ ਵੀਡੀਓ ਵਾਇਰਲ, ਨੂਪੁਰ ਸ਼ਰਮਾ ਦਾ ਸਿਰ ਕਲਮ ਕਰਨ ਦੀ ਦਿੱਤੀ ਧਮਕੀ

Tuesday, Jul 05, 2022 - 01:45 PM (IST)

ਅਜਮੇਰ ਦਰਗਾਹ ਦੇ ਖਾਦਿਮ ਦਾ ਵਿਵਾਦਿਤ ਵੀਡੀਓ ਵਾਇਰਲ, ਨੂਪੁਰ ਸ਼ਰਮਾ ਦਾ ਸਿਰ ਕਲਮ ਕਰਨ ਦੀ ਦਿੱਤੀ ਧਮਕੀ

ਨੈਸ਼ਨਲ ਡੈਸਕ- ਰਾਜਸਥਾਨ ਦੇ ਉਦੇਪੁਰ 'ਚ ਹੋਏ ਦਰਜੀ ਕਨ੍ਹਈਆ ਲਾਲ ਦੇ ਕਤਲ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ 'ਚ ਇਸ ਨੂੰ ਲੈ ਕੇ ਕ੍ਰਾਈਮ ਵਧਦਾ ਜਾ ਰਿਹਾ ਹੈ। ਦਰਅਸਲ ਇਸ ਵਿਚ ਧਮਕੀ ਦਾ ਇਕ ਨਵਾਂ ਮਾਮਲਾ ਸਾਹਮਣਏ ਆਇਆ ਹੈ। ਅਜਮੇਰ ਤੋਂ ਇਕ ਹੋਰ ਵਿਵਾਦਿਤ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਦਰਗਾਹ ਦੇ ਖਾਦਿਮ ਸਲਮਾਨ ਚਿਸ਼ਤੀ ਦਾ ਹੈ। ਜਿਸ 'ਚ ਖਾਦਿਮ ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ। ਵੀਡੀਓ 'ਚ ਖਾਦਿਮ ਨੇ ਨੂਪੁਰ ਸ਼ਰਮਾ ਦਾ ਸਿਰ ਕਲਮ ਕਰਨ ਵਾਲਿਆਂ ਨੂੰ ਆਪਣੇ ਮਕਾਨ ਦੇਣ ਦੀ ਗੱਲ ਕਹੀ ਹੈ। ਵੀਡੀਓ 'ਚ ਖਾਦਿਮ ਨੇ ਕਿਹਾ ਕਿ ਸਮਾਂ ਪਹਿਲੇ ਵਰਗਾ ਨਹੀਂ ਰਿਹਾ, ਨਹੀਂ ਤਾਂ ਉਹ ਬੋਲਦਾ ਨਹੀਂ, ਕਸਮ ਹੈ ਮੈਨੂੰ ਪੈਦਾ ਕਰਨ ਵਾਲੀ ਮੇਰੀ ਮਾਂ ਦੀ, ਮੈਂ ਉਸ ਨੂੰ ਸ਼ਰੇਆਮ ਗੋਲੀ ਮਾਰ ਦਿੰਦਾ। ਮੈਨੂੰ ਮੇਰੇ ਬੱਚਿਆਂ ਦੀ ਕਸਮ, ਮੈਂ ਉਸ ਨੂੰ ਗੋਲੀ ਮਾਰ ਦਿੰਦਾ ਅਤੇ ਅੱਜ ਵੀ ਕਹਿੰਦਾ ਹਾਂ, ਜੋ ਵੀ ਨੂਪੁਰ ਸ਼ਰਮਾ ਦਾ ਸਿਰ ਲਿਆਏਗਾ, ਮੈਂ ਉਸ ਨੂੰ ਆਪਣੇ ਘਰ ਦੇ ਦੇਵਾਂਗਾ ਅਤੇ ਰਸਤੇ 'ਤੇ ਨਿਕਲ ਜਾਵਾਂਗਾ, ਇਹ ਵਾਅਦਾ ਕਰਦਾ ਹੈ ਸਲਮਾਨ।

 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨੂਪੁਰ ਸ਼ਰਮਾ ਦੇ ਸਮਰਥਨ 'ਚ ਪੋਸਟ ਕਰਨ ਵਾਲੇ ਉਦੇਪੁਰ 'ਚ ਦਰਜੀ ਕਨ੍ਹਈਆ ਦਾ ਦੁਕਾਨ 'ਚ ਦਾਖ਼ਲ ਹੋ ਕਿ ਦਿਨਦਿਹਾੜੇ ਰਿਆਜ਼ ਮੁਹੰਮਦ ਅਤੇ ਗੌਸ ਮੁਹੰਮਦ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ ਦੋਸ਼ੀਆਂ ਨੇ ਕਤਲ ਤੋਂ ਬਾਅਦ 2 ਮਿੰਟ 50 ਸਕਿੰਟ ਦੇ ਵੀਡੀਓ ਬਣਾ ਕੇ ਜ਼ਹਿਰ ਵੀ ਉਗਲਿਆ ਸੀ। ਉੱਥੇ ਹੀ ਹੁਣ ਖਾਦਿਮ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਜਮੇਰ ਦੇ ਏ.ਐੱਸ.ਪੀ. ਵਿਕਾਸ ਸਾਂਗਵਾਨ ਨੇ ਕਿਹਾ ਕਿ ਇਸ ਵੀਡੀਓ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਦਾ ਰਵੱਈਆ ਸਖ਼ਤ ਹੈ। ਵੀਡੀਓ 'ਚ ਸਲਾਮ ਨਸ਼ੇ ਦੀ ਹਾਲਤ 'ਚ ਨਜ਼ਰ ਆ ਰਿਹਾ ਹੈ, ਉਸ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News