ਬਿਆਸ ਨਦੀ ਦੀਆਂ ਲਹਿਰਾਂ ''ਤੇ ਮੌਤ ਦਾ ਸਫਰ ਜਾਰੀ
Wednesday, Jun 14, 2017 - 04:31 PM (IST)
ਮਨਾਲੀ— ਮਨੁ ਦੀ ਨਗਰੀ 'ਚ ਵਸੀ ਯਾਤਰੀ ਨਗਰੀ ਮਨਾਲੀ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ 'ਚ ਕੋਈ ਕਮੀ ਨਹੀਂ ਛੱਡ ਰਹੀ ਹੈ। ਇੱਥੇ ਆਏ ਸੈਲਾਨੀਆਂ ਦਾ ਮਨਾਲੀ ਦੀ ਸੁੰਦਰਤਾ ਨੂੰ ਦੇਖ ਕੇ ਖੁਸ਼ੀਆਂ ਦਾ ਕੋਈ ਠਿਕਾਣਾ ਨਹੀਂ ਰਹਿੰਦਾ ਹੈ। ਬਾਹਰੀ ਰਾਜਾਂ ਤੋਂ ਘੁੰਮਣ ਆਏ ਸੈਲਾਨੀ ਬਾੜ ਪੁੱਲ ਨੇੜੇ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਬਿਆਸ ਨਦੀ ਦੇ ਕਿਨਾਰੇ ਫੋਟੇ ਖਿਚਵਾਉਣ ਅਤੇ ਨਹਾਉਣ ਦੇ ਬਹਾਨੇ ਨਦੀ 'ਚ ਉਤਰ ਜਾਂਦੇ ਹਨ।

ਪਿਛਲੇ ਸਾਲ ਹਾਦਸਿਆਂ ਨੂੰ ਦੇਖਦੇ ਹੋਏ ਮਨਾਲੀ ਪ੍ਰਸ਼ਾਸਨ ਵੱਲੋਂ ਬਿਆਸ ਨਦੀ 'ਚ ਫੋਟੋਗ੍ਰਾਫੀ ਅਤੇ ਨਾ ਨਹਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਇੰਨਾ ਹੀ ਨਹੀਂ ਇੱਥੇ ਨਦੀ ਦੇ ਕਿਨਾਰੇ ਵੱਖ-ਵੱਖ ਜਾਗਰੁੱਕ ਕਰਨ ਲਈ ਸੂਚਨਾ ਬੋਰਡ ਵੀ ਲਗਾਏ ਗਏ ਹਨ। ਇਸ ਦੇ ਬਾਵਜੂਦ ਸੈਲਾਨੀ ਨਦੀ 'ਚ ਨਹਾਉਣ ਅਤੇ ਫੋਟੋਗ੍ਰਾਫੀ ਕਰਨ ਤੋਂ ਪਰਹੇਜ਼ ਨਹੀਂ ਕਰ ਰਹੇ ਹਨ।

