ਹੁਣ ਵਿਆਹਾਂ ''ਚ ਨਹੀਂ ਕਰ ਸਕੋਗੇ ਸ਼ਰਾਬ ਦੀ ਵਰਤੋਂ, ਪਹਾੜੀ ਕੋਰਵਾ ਸਮਾਜ ਦਾ ਐਲਾਨ

Wednesday, Oct 23, 2024 - 10:02 PM (IST)

ਹੁਣ ਵਿਆਹਾਂ ''ਚ ਨਹੀਂ ਕਰ ਸਕੋਗੇ ਸ਼ਰਾਬ ਦੀ ਵਰਤੋਂ, ਪਹਾੜੀ ਕੋਰਵਾ ਸਮਾਜ ਦਾ ਐਲਾਨ

ਨੈਸ਼ਨਲ ਡੈਸਕ : ਪਹਾੜੀ ਕੋਰਵਾ ਭਾਈਚਾਰੇ 'ਚ ਜਨਮ, ਵਿਆਹ ਅਤੇ ਮੌਤ ਦੀਆਂ ਰਸਮਾਂ 'ਚ ਮਹੂਆ ਸ਼ਰਾਬ ਦਾ ਬੋਲਬਾਲਾ ਰਿਹਾ ਹੈ। ਪਰ ਹੁਣ ਸਮਾਜ ਨੇ ਇਨ੍ਹਾਂ ਬੁਰਾਈਆਂ ਨੂੰ ਖਤਮ ਕਰਨ ਦਾ ਮਨ ਬਣਾ ਲਿਆ ਹੈ। ਸਮਾਜ ਦੇ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਉਹ ਵਿਆਹ ਦੇ ਸਮਾਗਮ ਦਾ ਸੁਆਗਤ ਪੁਰੀ, ਸਬਜ਼ੀ, ਚਾਵਲ ਅਤੇ ਦਾਲਾਂ ਨਾਲ ਕਰਨਗੇ। ਮਹੂਆ ਸ਼ਰਾਬ ਨੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ ਅਤੇ ਇਹ ਨਸ਼ਾ ਉਨ੍ਹਾਂ ਦੇ ਚਹੇਤਿਆਂ ਦੀਆਂ ਜਾਨਾਂ ਲੈ ਰਿਹਾ ਹੈ।

ਕੋਰਵਾ ਭਾਈਚਾਰਾ ਹੁਣ ਨਸ਼ੇ ਦੀ ਰੋਕਥਾਮ ਲਈ ਸਰਗਰਮ ਹੋ ਗਿਆ ਹੈ। ਪਹਾੜੀ ਕੋਰਵਾ ਸਮਾਜ ਭਲਾਈ ਕਮੇਟੀ ਨੇ ਕਲੈਕਟਰ ਅਤੇ ਐੱਸਪੀ ਨੂੰ ਮੰਗ ਪੱਤਰ ਦੇ ਕੇ ਸ਼ਰਾਬ 'ਤੇ ਪਾਬੰਦੀ ਲਗਾਉਣ ਲਈ ਸਹਿਯੋਗ ਦੀ ਅਪੀਲ ਕੀਤੀ ਹੈ। ਬਟੌਲੀ ਬਲਾਕ ਦੇ ਸਾਬਕਾ ਸਰਪੰਚ ਫੂਲ ਸਾਈਂ ਮਿੰਜ ਨੇ ਕਿਹਾ ਕਿ ਉਨ੍ਹਾਂ ਦਾ ਸਮਾਜ ਸ਼ਰਾਬ ਦੇ ਜਾਲ 'ਚ ਇੰਨਾ ਫਸ ਗਿਆ ਹੈ ਕਿ ਇਸ ਦੀ ਹੋਂਦ ਖ਼ਤਰੇ 'ਚ ਹੈ। ਸ਼ਰਾਬ ਦੇ ਸੇਵਨ ਕਾਰਨ ਅਪਰਾਧ ਵਰਗੇ ਗੰਭੀਰ ਮੁੱਦੇ ਵੀ ਵੱਧ ਰਹੇ ਹਨ, ਜਿਸ ਦਾ ਸਮਾਜ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।

ਸਰਪੰਚ ਨੇ ਦੱਸਿਆ ਕਿ ਪਹਿਲੇ ਪੜਾਅ 'ਚ ਇਹ ਉਪਰਾਲਾ ਬਟੌਲੀ ਬਲਾਕ ਦੀਆਂ ਵੱਖ-ਵੱਖ ਪੰਚਾਇਤਾਂ 'ਚ ਸ਼ੁਰੂ ਕੀਤਾ ਗਿਆ ਹੈ ਤੇ ਹੌਲੀ-ਹੌਲੀ ਹੋਰਨਾਂ ਬਲਾਕਾਂ 'ਚ ਵੀ ਇਸ ਨੂੰ ਲਾਗੂ ਕੀਤਾ ਜਾਵੇਗਾ।

30 ਫੀਸਦੀ ਲੋਕਾਂ ਨੇ ਸ਼ਰਾਬ ਛੱਡੀ
ਸਾਬਕਾ ਸਰਪੰਚ ਫੂਲ ਸਾਈਂ ਮਿੰਜ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮੁਹਿੰਮ ਪਿਛਲੇ 3 ਮਹੀਨਿਆਂ ਤੋਂ ਸ਼ੁਰੂ ਕੀਤੀ ਹੋਈ ਹੈ। ਸਮਾਜ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ 30 ਫੀਸਦੀ ਲੋਕ ਸ਼ਰਾਬ ਛੱਡ ਚੁੱਕੇ ਹਨ।


author

Baljit Singh

Content Editor

Related News