ਨਿਰਮਾਣ ਮਜ਼ਦੂਰਾਂ ਦੇ ਵਫ਼ਦ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

Sunday, Mar 23, 2025 - 02:53 PM (IST)

ਨਿਰਮਾਣ ਮਜ਼ਦੂਰਾਂ ਦੇ ਵਫ਼ਦ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ- ਉਸਾਰੀ ਮਜ਼ਦੂਰਾਂ ਦੇ ਇਕ ਵਫ਼ਦ ਨੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਸਮਾਜਿਕ ਸੁਰੱਖਿਆ, ਕਾਨੂੰਨੀ ਅਧਿਕਾਰਾਂ ਅਤੇ ਉਨ੍ਹਾਂ ਦੇ ਕੰਮ ਨਾਲ ਸਬੰਧਤ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਵਫ਼ਦ 'ਚ ਸ਼ਾਮਲ ਦਿੱਲੀ ਅਸੰਗਠਿਤ ਨਿਰਮਾਣ ਮਜ਼ਦੂਰ ਯੂਨੀਅਨ ਦੇ ਸਕੱਤਰ ਥਾਨੇਸ਼ਵਰ ਦਿਆਲ ਆਦਿਗੌੜ ਨੇ ਐਤਵਾਰ ਨੂੰ ਇੱਥੇ ਕਿਹਾ ਕਿ ਉਸਾਰੀ ਖੇਤਰ 'ਚ ਕੰਮ ਕਰਨ ਵਾਲੇ ਮਜ਼ਦੂਰ ਸੰਗਠਨਾਂ ਦੇ ਇਕ ਵਫ਼ਦ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਵਫ਼ਦ ਦੇ ਮੈਂਬਰਾਂ ਨੇ ਰਾਹੁਲ ਗਾਂਧੀ ਜੀ ਨਾਲ ਸਮਾਜਿਕ ਸੁਰੱਖਿਆ, ਉਸਾਰੀ ਕਾਮਿਆਂ ਦੇ ਕਾਨੂੰਨੀ ਅਧਿਕਾਰਾਂ ਅਤੇ ਉਨ੍ਹਾਂ ਦੇ ਕੰਮ ਨਾਲ ਸਬੰਧਤ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।

ਇਨ੍ਹਾਂ 'ਚ ਰਜਿਸਟਰੇਸ਼ਨ ਅਤੇ ਲਾਭ ਦਾਅਵਾ ਕਰਨ ਦੀ ਪ੍ਰਕਿਰਿਆ, ਹੀਟਵੇਵ (ਲੂ), ਪ੍ਰਦੂਸ਼ਣ ਤੋਂ ਪ੍ਰਭਾਵਿਤ ਮਜ਼ਦੂਰਾਂ ਨੂੰ ਮੁਆਵਜ਼ਾ ਰਾਸ਼ੀ ਭੁਗਤਾਨ, ਮਨਰੇਗਾ ਅਤੇ ਇੱਟ ਭੱਠੇ 'ਚ ਕੰਮ ਕਰ ਰਹੇ ਮਜ਼ਦੂਰ ਨੂੰ ਵੀ ਨਿਰਮਾਣ ਮਜ਼ਦੂਰ ਵਜੋਂ ਮਾਨਤਾ ਦੇਣ, ਘੱਟਦੀ ਮਹਿਲਾ ਮਜ਼ਦੂਰ ਭਾਗੀਦਾਰੀ, ਮਜ਼ਦੂਰੀ 'ਚ ਗੰਭਈਰ ਅਸਮਾਨਤਾ ਅਤੇ ਸ਼ੋਸ਼ਣ ਤੇ ਨਿਰਮਾਣ ਕੰਮ ਸਥਾਨਾਂ 'ਤੇ ਕ੍ਰੈਚ ਬਣਾਉਣ ਵਰਗੇ ਮੁੱਦੇ ਸ਼ਾਮਲ ਰਹੇ। ਸ਼੍ਰੀ ਆਦਿਗੌੜ ਨੇ ਦੱਸਿਆ ਕਿ ਬੈਠਕ 'ਚ ਮੁੱਦਿਆਂ ਨੂੰ ਲੈ ਕੇ ਇਕ ਸੰਮੇਲਨ ਆਯੋਜਿਤ ਕਰਨ 'ਤੇ ਵੀ ਸਹਿਮਤੀ ਬਣੀ। ਸੰਮੇਲਨ 'ਚ ਸ਼੍ਰੀ ਗਾਂਧੀ ਤੋਂ ਇਲਾਵਾ ਸੰਸਦੀ ਕਿਰਤ ਅਤੇ ਰੁਜ਼ਗਾਰ ਕਮੇਟੀ 'ਚ ਕਾਂਗਰਸ ਦੇ ਸੰਸਦ ਮੈਂਬਰ ਵੀ ਸ਼ਾਮਲ ਹੋਣਗੇ। ਵਫ਼ਦ 'ਚ ਦਿੱਲੀ ਅਸੰਗਠਿਤ ਨਿਰਮਾਣ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਅਮਜਦ ਹਸਨ, ਨਿਰਮਾਣ ਮਜ਼ਦੂਰ ਪੰਚਾਇਤ ਸੰਗਮ ਦੇ ਸਕੱਤਰ ਸੁਭਾਸ਼ ਭਟਨਾਗਰ, ਦਿੱਲੀ ਨਿਰਮਾਣ ਮਜ਼ਦੂਰ ਸੰਗਠਨ ਦੇ ਚੇਅਰਮੈਨ ਰਮੇਂਦਰ, ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ ਦੀ ਸਕੱਤਰ ਲਤਾ, ਰਾਸ਼ਟਰੀ ਭਵਨ ਨਿਰਮਾਣ ਸੰਘ ਦੇ ਜਨਰਲ ਸਕੱਤਰ ਖਾਲਿਦ ਰਜ਼ਾ ਖਾਨ ਅਤੇ ਹੋਰ ਮਜ਼ਦੂਰ ਨੇਤਾ ਅਮਿਤਾ ਉੱਪਲ, ਨੀਲਮ, ਪਰਵੀਨ ਅਤੇ ਵਿਕਾਸ ਸ਼ਰਮਾ ਵੀ ਸ਼ਾਮਲ ਰਹੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News