ਗੁਜਰਾਤ ''ਚ ਬੁਲੇਟ ਟਰੇਨ ਕੋਰੀਡੋਰ ਲਈ 12 ਨਦੀ ਪੁਲਾਂ ਦਾ ਨਿਰਮਾਣ ਕੰਮ ਪੂਰਾ

Sunday, Nov 03, 2024 - 03:15 PM (IST)

ਗੁਜਰਾਤ ''ਚ ਬੁਲੇਟ ਟਰੇਨ ਕੋਰੀਡੋਰ ਲਈ 12 ਨਦੀ ਪੁਲਾਂ ਦਾ ਨਿਰਮਾਣ ਕੰਮ ਪੂਰਾ

ਅਹਿਮਦਾਬਾਦ- ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਕੋਰੀਡੋਰ ਲਈ ਗੁਜਰਾਤ 'ਚ ਕੁੱਲ 20 ਨਦੀ ਪੁਲਾਂ 'ਚੋਂ 12 ਦਾ ਨਿਰਮਾਣ ਪੂਰਾ ਹੋ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਕੋਰੀਡੋਰ ਕੁੱਲ 508 ਕਿਲੋਮੀਟਰ ਲੰਬਾ ਹੈ। ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (ਐੱਨ.ਐੱਚ.ਐੱਸ.ਆਰ.ਸੀ.ਐੱਲ.) ਨੇ ਕਿਹਾ ਕਿ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ 'ਚ ਖਰੇਰਾ ਨਦੀ 'ਤੇ 120 ਮੀਟਰ ਲੰਬਾ ਪੁਲ ਹਾਲ ਹੀ 'ਚ ਪੂਰਾ ਹੋਇਆ ਹੈ।

ਇਸ ਨਾਲ 12 ਪੁਲਾਂ ਦਾ ਨਿਰਮਾਣ ਪੂਰਾ ਹੋ ਗਿਆ ਹੈ। ਬੁਲੇਟ ਟਰੇਨ ਪ੍ਰਾਜੈਕਟ ਗੁਜਰਾਤ ਦੇ 352 ਕਿਲੋਮੀਟਰ ਅਤੇ ਮਹਾਰਾਸ਼ਟਰ ਦੇ 156 ਕਿਲੋਮੀਟਰ ਨੂੰ ਕਵਰ ਕਰਦਾ ਹੈ। ਇਸ ਵਿਚ ਮੁੰਬਈ, ਠਾਣੇ, ਵਿਰਾਰ, ਬੋਇਸਰ, ਵਾਪੀ, ਬਿਲੀਮੋਰਾ, ਸੂਰਤ, ਭਰੂਚ, ਵਡੋਦਰਾ, ਆਨੰਦ/ਨਡਿਆਦ, ਅਹਿਮਦਾਬਾਦ ਅਤੇ ਸਾਬਰਮਤੀ ਵਰਗੇ ਕੁੱਲ 12 ਸਟੇਸ਼ਨਾਂ ਦੀ ਯੋਜਨਾ ਹੈ। 


author

Tanu

Content Editor

Related News