ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਤਿਹਾੜ ਜੇਲ ’ਚ ਪਾਰਾ ਦੇ ਕੇ ਮਾਰਨ ਦੀ ਸਾਜਿਸ਼

Monday, Mar 22, 2021 - 02:50 AM (IST)

ਨਵੀਂ ਦਿੱਲੀ (ਬਿਊਰੋ)- ਦਿੱਲੀ ਦੰਗਿਆਂ ਦੇ ਮਾਮਲੇ ’ਚ ਤਿਹਾੜ ਜੇਲ ’ਚ ਬੰਦ ਦੋਸ਼ੀਆਂ ਨੂੰ ਉਸੇ ਸੈੱਲ ’ਚ ਬੰਦ ਆਈ. ਐੱਸ. ਆਈ. ਐੱਸ. ਦੇ 2 ਅੱਤਵਾਦੀਆਂ ਅਬਦੁੱਲਾ ਬਾਸਿਤ ਅਤੇ ਅਜੀਮੋਸ਼ਾਨ ਨੇ ਪਾਰਾ (ਮਰਕਰੀ) ਦੇ ਕੇ ਮਾਰਨ ਦੀ ਸਾਜਿਸ਼ ਰਚੀ। ਇਸ ਮਾਮਲੇ ’ਚ ਇਨਪੁਟਸ ਮਿਲਣ ਤੋਂ ਬਾਅਦ ਦਿੱਲੀ ਪੁਲਸ ਦਾ ਸਪੈਸ਼ਲ ਸੈੱਲ ਦੋਹਾਂ ਅੱਤਵਾਦੀਆਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿਛ ਕਰ ਰਿਹਾ ਹੈ।

ਇਹ ਖ਼ਬਰ ਪੜ੍ਹੋ- ਇੰਡੀਆ ਲੀਜੇਂਡਸ ਨੇ ਜਿੱਤੀ ਰੋਡ ਸੇਫਟੀ ਵਿਸ਼ਵ ਸੀਰੀਜ਼, ਸ਼੍ਰੀਲੰਕਾ ਨੂੰ 14 ਦੌੜਾਂ ਨਾਲ ਹਰਾਇਆ


ਸਪੈਸ਼ਲ ਸੈੱਲ ਨੇ ਇਕ ਦੋਸ਼ੀ ਸ਼ਾਹਿਦ ਤੋਂ ਪੁੱਛਗਿਛ ਕੀਤੀ ਤਾਂ ਪਤਾ ਲੱਗਾ ਕਿ ਦਿੱਲੀ ਦੰਗਿਆਂ ਦਾ ਬਦਲਾ ਲੈਣ ਲਈ ਇਨ੍ਹਾਂ ਅੱਤਵਾਦੀਆਂ ਨੇ ਕੁੱਝ ਲੋਕਾਂ ਨੂੰ ਤਿਆਰ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਅੱਤਵਾਦੀ ਅਜੀਮੋਸ਼ਾਨ ਨੇ ਸ਼ਾਹਿਦ ਨਾਲ ਸੰਪਰਕ ਕੀਤਾ। ਸ਼ਾਹਿਦ ਨੇ ਜੇਲ ਤੋਂ ਬਾਹਰ ਅਸਲਮ ਨੂੰ ਪਾਰਾ ਜੇਲ ’ਚ ਪਹੁੰਚਾਉਣ ਦਾ ਹੁਕਮ ਦਿੱਤਾ ਸੀ। ਇਹ ਹੁਕਮ ਫੋਨ ਰਾਹੀਂ ਅਸਲਮ ਨੂੰ ਦਿੱਤਾ ਗਿਆ ਸੀ। ਇਸ ਕਾਲ ਨੂੰ ਸਪੈਸ਼ਲ ਸੈੱਲ ਨੇ ਇੰਟਰਸੈਪਟ ਕਰ ਲਿਆ ਸੀ।
ਅਬਦੁੱਲਾ ਬਾਸਿਤ 2018 ’ਚ ਗ੍ਰਿਫਤਾਰ
ਇੰਜੀਨੀਅਰਿੰਗ ਕੋਰਸ ਤੋਂ ਡ੍ਰਾਪ ਆਊਟ ਅਬਦੁੱਲਾ ਬਾਸਿਤ ਨੂੰ ਐੱਨ. ਆਈ. ਏ. ਨੇ ਸਾਲ 2018 ’ਚ ਗ੍ਰਿਫਤਾਰ ਕੀਤਾ ਸੀ। ਅਬਦੁੱਲਾ ਆਈ. ਐੱਸ. ਆਈ. ਐੱਸ. ਅਬੂ ਧਾਬੀ ਮਾਡਿਊਲ ਦਾ ਹਿੱਸਾ ਸੀ ਜਦੋਂ ਕਿ ਐੱਨ. ਆਈ. ਏ. ਨੇ ਸਾਲ 2016 ’ਚ ਆਈ. ਐੱਸ. ਆਈ. ਐੱਸ. ਅਬੂ ਧਾਬੀ ਮਾਡਿਊਲ ’ਤੇ ਕੇਸ ਦਰਜ ਕੀਤਾ ਸੀ। ਐੱਨ. ਆਈ. ਏ. ਨੇ ਉਸ ਨੂੰ ਹੈਦਰਾਬਾਦ ਤੋਂ ਗ੍ਰਿਫਤਾਰ ਕੀਤਾ ਸੀ। ਸਾਲ 2018 ’ਚ ਗ੍ਰਿਫਤਾਰੀ ਦੇ ਬਾਅਦ ਤੋਂ ਹੀ ਅਬਦੁੱਲਾ ਬਾਸਿਤ ਤਿਹਾੜ ਜੇਲ ’ਚ ਬੰਦ ਹੈ।

ਇਹ ਖ਼ਬਰ ਪੜ੍ਹੋ- INDW v RSAW : ਦੱ. ਅਫਰੀਕੀ ਮਹਿਲਾ ਟੀਮ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ


ਹਾਰਡ ਕੋਰ ਅੱਤਵਾਦੀ ਮੰਨੇ ਜਾਣ ਵਾਲਾ ਅਬਦੁੱਲਾ ਤਿਹਾੜ ਆਉਣ ਤੋਂ ਬਾਅਦ ਵੀ ਜੇਲ ਤੋਂ ਫੋਨ ’ਤੇ ਟੈਲੀਗਰਾਮ ਨਾਲ ਜੁੜਿਆ ਹੋਇਆ ਸੀ ਅਤੇ ਜੇਲ ਤੋਂ ਆਈ. ਐੱਸ. ਆਈ. ਐੱਸ. ਖੁਰਾਸਾਨ ਮਾਡਿਊਲ ਚਲਾ ਰਿਹਾ ਸੀ, ਜਿਸ ਦਾ ਖੁਲਾਸਾ ਸਾਲ 2020 ਦੇ ਸਪੈਸ਼ਲ ਸੈੱਲ ਨੇ ਕੀਤਾ ਸੀ ਅਤੇ ਫਿਰ ਤਿਹਾੜ ਤੋਂ ਅਬਦੁੱਲਾ ਬਾਸਿਤ ਨੂੰ ਰਿਮਾਂਡ ’ਤੇ ਲੈ ਕੇ ਸਪੈਸ਼ਲ ਸੈੱਲ ਅਤੇ ਬਾਅਦ ’ਚ ਐੱਨ. ਆਈ. ਏ. ਨੇ ਪੁੱਛਗਿਛ ਕਰ ਕੇ ਗ੍ਰਿਫਤਾਰ ਕੀਤਾ ਸੀ।

ਇਹ ਖ਼ਬਰ ਪੜ੍ਹੋ- ‘ਵੰਦੇ ਭਾਰਤ’ ਮਿਸ਼ਨ ਤਹਿਤ 6.7 ਕਰੋੜ ਭਾਰਤੀਆਂ ਨੂੰ ਲਿਆਂਦਾ ਗਿਆ ਵਾਪਸ


ਦਰਅਸਲ 2020 ’ਚ ਤਿਹਾੜ ਜੇਲ ’ਚ ਬੰਦ ਅਬਦੁੱਲਾ ਜੇਲ ਦੇ ਬਾਹਰ ਮੌਜੂਦ ਜੰਮੂ-ਕਸ਼ਮੀਰ ਦੀ ਔਰਤ ਹਿਨਾ ਬੇਗ ਅਤੇ ਉਸ ਦੇ ਪਤੀ ਜਹਾਂਜੇਬ ਨਾਲ ਮਿਲ ਕੇ ਆਈ. ਐੱਸ. ਆਈ. ਐੱਸ. ਖੁਰਾਸਾਨ ਮਾਡਿਊਲ ਬਣਾ ਕੇ ਦਿੱਲੀ ’ਚ ਹਮਲੇ ਕਰਨ ਦੀ ਫਿਰਾਕ ’ਚ ਸੀ। ਨਾਲ ਹੀ ਐਂਟੀ ਸੀ. ਏ. ਏ. ਦੇ ਨਾਂ ’ਤੇ ਵਾਇਸ ਆਫ ਇੰਡੀਆ ਨਾਂ ਦੀ ਜੇਹਾਦੀ ਮੈਗਜੀਨ ਲਈ ਭੜਕਾਊ ਕੰਟੈਂਟ ਲਿਖਦਾ ਸੀ। ਸਪੈਸ਼ਲ ਸੈੱਲ ਨੇ ਉਸ ਦੀ ਬੈਰਕ ’ਚੋਂ ਮੋਬਾਇਲ ਫੋਨ ਵੀ ਬਰਾਮਦ ਕੀਤਾ ਸੀ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News