26 ਜਨਵਰੀ ਨੂੰ ਦਿੱਲੀ ''ਚ ਬਿਜਲੀ ਕੱਟਣ ਦੀ ਸਾਜਿਸ਼, ਖ਼ਾਲਿਸਤਾਨ ਸਮਰਥਕ ਸੰਗਠਨ ਨੇ ਦਿੱਤੀ ਧਮਕੀ

Monday, Jan 25, 2021 - 01:42 AM (IST)

ਨਵੀਂ ਦਿੱਲੀ - ਗਣਤੰਤਰ ਦਿਵਸ 'ਤੇ ਦਿੱਲੀ ਵਿੱਚ ਬਿਜਲੀ ਕੱਟਣ ਦੀ ਸਾਜ਼ਿਸ਼ ਦਾ ਇਨਪੁਟ ਮਿਲਿਆ ਹੈ। ਖ਼ਾਲਿਸਤਾਨੀ ਸਮਰਥਕ ਸੰਸਥਾ ਸਿੱਖ ਫਾਰ ਜਸਟਿਸ ਨੇ ਸੋਸ਼ਲ ਮੀਡੀਆ 'ਤੇ 25 ਅਤੇ 26 ਜਨਵਰੀ ਨੂੰ ਪਾਵਰ ਕੱਟ ਕਰਨ ਦੀ ਧਮਕੀ ਦਿੱਤੀ ਹੈ। ਇਸ ਸਬੰਧ ਵਿੱਚ BSES ਨੂੰ ਵੀ ਪਿਛਲੇ ਕਈ ਦਿਨਾਂ ਤੋਂ ਜਾਣਕਾਰੀ ਮਿਲ ਰਹੀ ਸੀ।

ਇਹ ਵੀ ਪੜ੍ਹੋ- ਟਰੈਕਟਰ ਰੈਲੀ 'ਚ ਨਾਪਾਕ ਮਨਸੂਬੇ, ਗੜਬੜੀ ਲਈ ਪਾਕਿ ਤੋਂ ਆਪਰੇਟ ਹੋ ਰਹੇ ਸਨ 308 ਟਵਿੱਟਰ ਹੈਂਡਲ


ਉਥੇ ਹੀ, ਖੁਫੀਆ ਏਜੰਸੀ ਅਤੇ ਦਿੱਲੀ ਪੁਲਸ ਜਾਣਕਾਰੀ ਮਿਲਣ ਤੋਂ ਬਾਅਦ ਅਲਰਟ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਡਿਸਕਾਮ, ਪਾਵਰ ਗ੍ਰਿਡ ਅਤੇ ਪਾਵਰ ਸਭ-ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਅਜਿਹਾ ਕਰਨ ਲਈ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਸਿੱਖ ਫਾਰ ਜਸਟਿਸ ਸੰਸਥਾ ਦੀਆਂ ਸਰਗਰਮੀਆਂ 'ਤੇ ਖੁਫੀਆ ਏਜੰਸੀਆਂ ਦੀ ਪੈਨੀ ਨਜ਼ਰ ਹਨ।

ਇਹ ਵੀ ਪੜ੍ਹੋ- ਭਾਰਤ ਦੀ ਜੂਨੀਅਰ ਬੀਬੀਆਂ ਦੀ ਹਾਕੀ ਟੀਮ ਨੇ ਚਿਲੀ ਨੂੰ 2-0 ਨਾਲ ਹਰਾਇਆ​​​​​​​


ਦੱਸ ਦਈਏ ਕਿ ਦਿੱਲੀ 26 ਜਨਵਰੀ ਨੂੰ ਕਿਸਾਨ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਟਰੈਕਟਰ ਰੈਲੀ ਕੱਢਣ ਵਾਲੇ ਹਨ। ਇਸ ਰੈਲੀ ਵਿੱਚ ਸਾਜ਼ਿਸ਼ ਰਚਣ ਲਈ ਪਾਕਿਸਤਾਨ ਤੋਂ 308 ਟਵਿੱਟਰ ਹੈਂਡਲ ਆਪਰੇਟ ਕੀਤੇ ਜਾ ਰਹੇ ਸਨ। ਇਸ ਸਾਰੇ ਟਵਿੱਟਰ ਹੈਂਡਲ ਦੀ ਦਿੱਲੀ ਪੁਲਸ ਪੂਰੀ ਪੜਤਾਲ ਕਰ ਰਹੀ ਹੈ। ਨਾਲ ਹੀ ਇਨ੍ਹਾਂ ਨੂੰ ਬਲਾਕ ਵੀ ਕਰ ਦਿੱਤਾ ਗਿਆ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News