ਇਸ ਮਾੜੇ ਸਮੇਂ ਨੂੰ ਵਰਦਾਨ ਮੰਨੋ : ਹਰਸ਼ਵਰਧਨ

Tuesday, May 05, 2020 - 09:29 PM (IST)

ਇਸ ਮਾੜੇ ਸਮੇਂ ਨੂੰ ਵਰਦਾਨ ਮੰਨੋ : ਹਰਸ਼ਵਰਧਨ

ਨਵੀਂ ਦਿੱਲੀ— ਕੇਂਦਰੀ ਸਿਹਤ ਮੰਤਰੀ ਡਾਂ. ਹਰਸ਼ਵਰਧਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਹੁਣ ਤਕ ਕੋਵਿਡ-19 ਦੇ ਸਮੁਦਾਇਕ ਪ੍ਰਸਾਰ ਨੂੰ ਰੋਕਣ 'ਚ ਕਾਮਯਾਬ ਰਿਹਾ ਹੈ। ਨਾਲ ਹੀ ਹਰਸ਼ਵਰਧਨ ਨੇ ਉਮੀਦ ਜਤਾਈ ਕਿ ਕੋਰੋਨਾ ਸੰਕਟ ਦੇ ਕਾਰਨ ਲੋਕਾਂ ਦੀ ਆਦਤ 'ਚ ਜੋ ਬਦਲਾਵ ਆਇਆ ਹੈ, ਉਹ ਇਸ ਮਹਾਮਾਰੀ ਦੀ ਰੋਕਥਾਮ ਤੋਂ ਬਾਅਦ ਇਕ ਸਿਹਤ ਸਮਾਜ ਦੇ ਲਈ ਨਵਾਂ ਸਧਾਰਣ ਵਿਵਹਾਰ ਹੋਵੇਗਾ। ਲਾਕਡਾਊਨ ਦੇ ਮਹੱਤਤਾ 'ਤੇ ਜੋਰ ਦਿੰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਆਰਥਿਕਤਾ ਦੀ ਤਰ੍ਹਾਂ ਹੀ ਸਿਹਤ 'ਤੇ ਵੀ ਪੂਰੀ ਧਿਆਨ ਦੇਣ ਦੀ ਜ਼ਰੂਰਤ ਹੈ। ਸਰਕਾਰ ਨੂੰ ਸੰਤੁਲਿਤ ਐਕਟ ਕਰਨਾ ਪਵੇਗਾ। ਹਰਸ਼ਵਰਧਨ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਪੈਦਾ ਹੋਈ ਸਥਿਤੀ ਸਿਤਹ ਖੇਤਰ ਦੇ ਬੁਨਿਆਦੀ ਢਾਂਚੇ ਤੇ ਸਿਹਤ ਉਪਕਰਣਾ ਦੇ ਉਤਪਾਦਨ 'ਚ ਵਾਧੇ ਦੇ ਮੌਕੇ ਦੇ ਤੌਰ 'ਤੇ ਵੀ ਦੇਖਿਆ ਜਾ ਸਕਦਾ ਹੈ।


author

Gurdeep Singh

Content Editor

Related News