ਅਯੁੱਧਿਆ ਧਾਮ ''ਚ ਸ਼੍ਰੀਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਅਲੌਕਿਕ ਪਲ਼ ਭਾਵੁਕ ਕਰਨ ਵਾਲਾ: PM ਮੋਦੀ

Monday, Jan 22, 2024 - 07:01 PM (IST)

ਅਯੁੱਧਿਆ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਸੰਪੰਨ ਹੋਣ 'ਤੇ ਕਿਹਾ ਕਿ ਅਯੁੱਧਿਆ ਧਾਮ 'ਚ ਸ਼੍ਰੀਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਅਲੌਕਿਕ ਪਲ਼ ਹਰ ਕਿਸੇ ਨੂੰ ਭਾਵੁਕ ਕਰਨ ਵਾਲਾ ਹੈ। ਅਯੁੱਧਿਆ 'ਚ ਸ਼੍ਰੀਰਾਮਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ 'ਚ ਸ਼ਾਮਲ ਹੋਣ ਪਹੁੰਚੇ ਪੀ.ਐੱਮ. ਮੋਦੀ ਨੇ 'ਐਕਸ' 'ਤੇ ਕਿਹਾ,''ਅਯੁੱਧਿਆ ਧਾਮ 'ਚ ਸ਼੍ਰੀਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਅਲੌਕਿਕ ਪਲ਼ ਹਰ ਕਿਸੇ ਨੂੰ ਭਾਵੁਕ ਕਰਨ ਵਾਲਾ ਹੈ।''

ਇਹ ਵੀ ਪੜ੍ਹੋ :ਪ੍ਰਾਣ ਪ੍ਰਤਿਸ਼ਠਾ ਸਮਾਗਮ ਹੋਇਆ ਸੰਪੰਨ, ਰਾਮ ਮੰਦਰ 'ਚ ਵਿਰਾਜਮਾਨ ਹੋਏ ਰਾਮਲੱਲਾ

ਉਨ੍ਹਾਂ ਨੇ ਇਸੇ ਸੰਦੇਸ਼ 'ਚ ਕਿਹਾ,''ਇਸ ਦਿਵਯ ਪ੍ਰੋਗਰਾਮ ਦਾ ਹਿੱਸਾ ਬਣਨ ਮੇਰੇ ਲਈ ਕਿਸਮਤ ਵਾਲੀ ਗੱਲ ਹੈ। ਜੈ ਸਿਆਰਾਮ!'' ਪੀ.ਐੱਮ. ਮੋਦੀ ਨੇ ਇੱਥੇ ਵਿਸ਼ਾਲ ਰਾਮ ਮੰਦਰ 'ਚ ਰਾਮਲੱਲਾ ਦੀ ਮੂਰਤੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਹਿੱਸਾ ਲੈਣ 'ਤੇ ਇਹ ਟਿੱਪਣੀਆਂ ਕੀਤੀਆਂ। ਸੁਨਹਿਰੀ ਕੁੜਤੇ, ਕ੍ਰੀਮ ਰੰਗ ਦੀ ਧੋਤੀ ਪਹਿਨੇ ਪ੍ਰਧਾਨ ਮੰਤਰੀ ਲਾਲ ਕੱਪੜੇ 'ਤੇ ਰੱਖੇ ਚਾਂਦੇ ਦੇ ਇਕ ਛਤਰ ਨੂੰ ਫੜੇ ਹੋਏ ਮੰਦਰ 'ਚ ਗਰਭਗ੍ਰਹਿ 'ਚ ਗਏ। ਪੀ.ਐੱਮ. ਮੋਦੀ ਨੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੀ ਮੌਜੂਦਗੀ 'ਚ ਪ੍ਰਾਣ ਪ੍ਰਤਿਸ਼ਠਾ ਸਮਾਗਮ 'ਚ ਹਿੱਸਾ ਲਿਆ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News