CWC ਬੈਠਕ ’ਚ ਕਾਂਗਰਸ ਦੇ ਅਸੰਤੁਸ਼ਟ ਨੇਤਾਵਾਂ ਨੂੰ ਸੋਨੀਆ ਦੀ ਦੋ-ਟੁੱਕ, ਕਿਹਾ- ਮੈਂ ਹਾਂ ਫੁੱਲ ਟਾਈਮ ਪ੍ਰਧਾਨ

10/16/2021 12:44:54 PM

ਨਵੀਂ ਦਿੱਲੀ— ਦਿੱਲੀ ਸਥਿਤ ਕਾਂਗਰਸ ਹੈੱਡਕੁਆਰਟਰ ’ਚ ਲੰਬੇ ਵਕਫ਼ੇ ਮਗਰੋਂ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਊ. ਸੀ.) ਦੀ ਬੈਠਕ ਸੱਦੀ ਗਈ। ਇਸ ਬੈਠਕ ’ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ 52 ਕਾਂਗਰਸੀ ਨੇਤਾਵਾਂ ਨੇ ਹਿੱਸਾ ਲਿਆ। ਬੈਠਕ ’ਚ ਡਾ. ਮਨਮੋਹਨ ਸਿੰਘ ਸ਼ਾਮਲ ਨਹੀਂ ਹੋਏ ਕਿਉਂਕਿ ਸਿਹਤ ਠੀਕ ਨਾ ਹੋਣ ਕਰ ਕੇ ਉਹ ਏਮਜ਼ ’ਚ ਦਾਖ਼ਲ ਹਨ। ਬੈਠਕ ਦੌਰਾਨ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਸੰਗਠਨ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ। ਸੰਗਠਨ ਚੋਣਾਂ ਦੀ ਪ੍ਰਕਿਰਿਆ 1 ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ ਅਕਤੂਬਰ 2022 ਨੂੰ ਕਾਂਗਰਸ ਨੂੰ ਉਨ੍ਹਾਂ ਦਾ ਨਵਾਂ ਪ੍ਰਧਾਨ ਮਿਲੇਗਾ।

ਇਹ ਵੀ ਪੜ੍ਹੋ : ਪੰਜਾਬ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹਿਣਗੇ ਸਿੱਧੂ, ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਬਣੀ ਗੱਲ

PunjabKesari

ਹਾਲਾਂਕਿ ਸੋਨੀਆ ਗਾਂਧੀ ਨੇ ਖ਼ੁਦ ਨੂੰ ਪੂਰਾ ਸਮਾਂ (ਫੁੱਲ ਟਾਈਮ ) ਪਾਰਟੀ ਪ੍ਰਧਾਨ ਹੋਣ ਦਾ ਸੰਕੇਤ ਦਿੱਤਾ ਹੈ। ਬੈਠਕ ਵਿਚ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਸਾਰੇ ਮੈਨੂੰ ਅਜਿਹਾ ਕਹਿਣ ਦੀ ਆਗਿਆ ਦੇਵੋਗੇ ਤਾਂ ਮੈਂ ਖ਼ੁਦ ਨੂੰ ਪੂਰੇ ਸਮੇਂ ਲਈ ਪਾਰਟੀ ਪ੍ਰਧਾਨ ਦੇ ਤੌਰ ’ਤੇ ਰਖਾਂਗੀ ਪਰ ਮੀਡੀਆ ਜ਼ਰੀਏ ਮੈਨੂੰ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੌਰਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਅਸੰਤੁਸ਼ਟ ਨੇਤਾਵਾਂ ਦੇ ਸਮੂਹ ‘ਜੀ-23’ ਨੂੰ ਕਰਾਰਾ ਜਵਾਬ ਦਿੱਤਾ। ਦਰਅਸਲ ਕੁਝ ਹੀ ਦਿਨ ਪਹਿਲਾਂ ਕਪਿਲ ਸਿੱਬਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਸੀ ਕਿ ਕਾਂਗਰਸ ਦੇ ਫ਼ੈਸਲੇ ਕੌਣ ਲੈਂਦਾ ਹੈ, ਇਹ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ਕਤਲ ਮਾਮਲਾ: ਮਾਇਆਵਤੀ ਨੇ ਪੀੜਤ ਪਰਿਵਾਰ ਲਈ ਪੰਜਾਬ ਸਰਕਾਰ ਤੋਂ ਕੀਤੀ ਨੌਕਰੀ ਦੀ ਮੰਗ

PunjabKesari

ਸੋਨੀਆ ਨੇ ਕਿਹਾ ਕਿ ਪਾਰਟੀ ’ਚ ਕਿਸੇ ਇਕ ਦੀ ਮਰਜ਼ੀ ਨਹੀਂ ਚੱਲੇਗੀ। ਉਨ੍ਹਾਂ ਨੇ ਪਾਰਟੀ ਨੇਤਾਵਾਂ ਨੂੰ ਅਨੁਸ਼ਾਸਨ ਦਾ ਖਿਆਲ ਰੱਖਣ ਨੂੰ ਵੀ ਕਿਹਾ। ਸੋਨੀਆ ਨੇ ਕਿਹਾ ਕਿ ਜੇਕਰ ਅਸੀਂ ਇਕਜੁੱਟ ਅਤੇ ਅਨੁਸ਼ਾਸਿਤ ਰਹਿੰਦੇ ਹਾਂ ਅਤੇ ਸਿਰਫ਼ ਪਾਰਟੀ ਦੇ ਹਿੱਤ ’ਤੇ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਮੈਨੂੰ ਭਰੋਸਾ ਹੈ ਕਿ ਅਸੀਂ ਚੰਗਾ ਕਰਾਂਗੇ। ਸੋਨੀਆ ਗਾਂਧੀ ਨੇ ਇਹ ਵੀ ਦੱਸਿਆ ਕਿ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਣੀਪੁਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਉਨ੍ਹਾਂ ਨੇ ਸੰਗਠਾਨਾਤਮਕ ਚੋਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੂਰਾ ਸੰਗਠਨ ਚਾਹੁੰਦਾ ਹੈ ਕਿ ਕਾਂਗਰਸ ਫਿਰ ਤੋਂ ਮਜ਼ਬੂਤ ਹੋਵੇ ਪਰ ਇਸ ਲਈ ਜ਼ਰੂਰੀ ਹੈ ਕਿ ਇਕਜੁਟਤਾ ਅਤੇ ਪਾਰਟੀ ਦੇ ਹਿੱਤ ਨੂੰ ਪਹਿਲਾਂ ਰੱਖਿਆ ਜਾਵੇ। 

ਇਹ ਵੀ ਪੜ੍ਹੋ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹਾਲਤ ਸਥਿਰ, ਸਿਹਤ ’ਚ ਹੋ ਰਿਹੈ ਸੁਧਾਰ

PunjabKesari

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਰਾਏ
 


Tanu

Content Editor

Related News