ਕਾਂਗਰਸ ਕਰਮਚਾਰੀਆਂ ਨੇ ਕਪਿਲ ਸਿੱਬਲ ਦੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ
Thursday, Sep 30, 2021 - 12:11 AM (IST)
ਨਵੀਂ ਦਿੱਲੀ - ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਦੁਆਰਾ ਪੰਜਾਬ ਦੇ ਸਿਆਸੀ ਸੰਕਟ ਵਿਚਾਲੇ ਪਾਰਟੀ ਅਗਵਾਈ 'ਤੇ ਸਵਾਲ ਚੁੱਕਣ ਦੇ ਕੁੱਝ ਹੀ ਘੰਟਿਆਂ ਬਾਅਦ, ਬੁੱਧਵਾਰ ਸ਼ਾਮ ਦਿੱਲੀ ਕਾਂਗਰਸ ਦੇ ਕਰਮਚਾਰੀਆਂ ਨੇ ਰਾਜਧਾਨੀ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਮੀਡੀਆ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਸਿੱਬਲ ਦੀ ਕਾਰ ਨੂੰ ਵੀ ਤੋੜ ਦਿੱਤਾ ਅਤੇ ਸਿੱਬਲ ਪਾਰਟੀ ਛੱਡੋ! ਆਪਣੇ ਹੋਸ਼ ਵਿੱਚ ਆਓ, ਰਾਹੁਲ ਗਾਂਧੀ ਜ਼ਿੰਦਾਬਾਦ, ਵਰਗੇ ਨਾਅਰੇ ਲਗਾਏ। ਇੰਨਾ ਹੀ ਨਹੀਂ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ 'ਗੈਟ ਵੈੱਲ ਸੂਨ ਕਪਿਲ ਸਿੱਬਲ' ਵਰਗੇ ਨਾਅਰੇ ਵਾਲੀਆਂ ਤਖਤੀਆਂ ਵੀ ਦਿਖਾਈਆਂ।
ਇਹ ਵੀ ਪੜ੍ਹੋ - ਅਮਿਤ ਸ਼ਾਹ ਨੂੰ ਮਿਲੇ ਕੈਪਟਨ ਅਮਰਿੰਦਰ, ਖੇਤੀ ਕਾਨੂੰਨਾਂ ਨੂੰ ਲੈ ਕੇ ਹੋਈ ਅਹਿਮ ਗੱਲਬਾਤ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਪਿਲ ਸਿੱਬਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਮੁੱਦਿਆਂ ਨੂੰ ਚੁੱਕਣਾ ਜਾਰੀ ਰੱਖਣਗੇ ਕਿਉਂਕਿ ਉਹ ਜੀ-23 ਹੈ, ਯਕੀਨੀ ਰੂਪ ਨਾਲ ਜੀ ਹਜ਼ੂਰ-23 ਨਹੀਂ। G-23 ਅਸੰਤੁਸ਼ਟ ਕਾਂਗਰਸ ਨੇਤਾਵਾਂ ਦਾ ਸਮੂਹ ਹੈ, ਜਿਨ੍ਹਾਂ ਨੇ ਪਿਛਲੇ ਅਗਸਤ ਵਿੱਚ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ਵਿੱਚ ਸੰਗਠਨ ਦੇ ਅੰਦਰ ਵਿਆਪਕ ਬਦਲਾਅ ਦਾ ਐਲਾਨ ਕੀਤਾ ਗਿਆ ਸੀ।
ਸਿੱਬਲ ਨੇ ਅੱਗੇ ਕਿਹਾ ਕਿ ਕਾਂਗਰਸ ਦਾ ਕੋਈ ਪ੍ਰਧਾਨ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜੋਤੀਰਾਦਿੱਤਿਆ ਸਿੰਧੀਆ, ਜਿਤਿਨ ਪ੍ਰਸਾਦ, ਸੁਸ਼ਮਿਤਾ ਦੇਵ ਅਤੇ ਲੁਈਜਿੰਹੋ ਫਲੇਰੀਓ ਦਾ ਚਰਚਾ ਕਰਦੇ ਹੋਏ ਹਾਲ ਹੀ ਵਿੱਚ ਪਾਰਟੀ ਛੱਡਣ ਵਾਲਿਆਂ ਕਾਰਨ ਹੋਏ ਨੁਕਸਾਨ ਦੀ ਵੀ ਗੱਲ ਕਹੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।