ਹੱਥ ''ਚ ਤਿਰੰਗਾ ਫੜੇ ਕਾਂਗਰਸੀ ਵਰਕਰ ਨੇ ਉਤਾਰੀ ਕਰਨਾਟਕ ਦੇ CM ਸਿੱਧਰਮਈਆ ਦੀ ਜੁੱਤੀ, ਭਾਜਪਾ ਨੇ ਘੇਰਿਆ

Wednesday, Oct 02, 2024 - 04:51 PM (IST)

ਨਵੀਂ ਦਿੱਲੀ : ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਇਕ ਵਾਰ ਮੁੜ ਵਿਵਾਦਾਂ ਵਿਚ ਘਿਰ ਗਏ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਇਕ ਕਾਂਗਰਸੀ ਵਰਕਰ ਨੇ ਹੱਥ 'ਚ ਤਿਰੰਗਾ ਫੜਿਆ ਹੋਇਆ ਹੈ ਅਤੇ ਉਹ ਕਰਨਾਟਕ ਦੇ ਮੁੱਖ ਮੰਤਰੀ ਦੇ ਪੈਰਾਂ 'ਚੋਂ ਜੁੱਤੀ ਲਾਹ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸਤ ਵੀ ਗਰਮਾ ਗਈ ਹੈ। ਭਾਜਪਾ ਨੇ ਕਿਹਾ ਕਿ ਕਾਂਗਰਸ ਕੋਲ ਦੇਸ਼ ਦੀ ਕੋਈ ਇੱਜ਼ਤ ਨਹੀਂ ਹੈ ਅਤੇ ਉਹ ਰਾਸ਼ਟਰੀ ਝੰਡੇ ਦਾ ਵੀ ਸਨਮਾਨ ਨਹੀਂ ਕਰਦੀ।

ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਪੁੱਜੇ ਸਨ ਸੀਐੱਮ ਸਿੱਧਰਮਈਆ
ਦਰਅਸਲ, ਸੀਐੱਮ ਸਿੱਧਰਮਈਆ ਬੁੱਧਵਾਰ ਸਵੇਰੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਦੇਣ ਲਈ ਗਾਂਧੀ ਭਵਨ ਪਹੁੰਚੇ ਸਨ। ਮੌਕੇ 'ਤੇ ਮੌਜੂਦ ਇਕ ਵਰਕਰ ਸਿੱਧਰਮਈਆ ਦੀ ਜੁੱਤੀ ਉਤਾਰਨ 'ਚ ਮਦਦ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਵਰਕਰ ਦੇ ਹੱਥ 'ਚ ਤਿਰੰਗਾ ਝੰਡਾ ਹੈ ਅਤੇ ਉਹ ਜ਼ਮੀਨ ਨਾਲ ਟਕਰਾ ਰਿਹਾ ਹੈ। ਇਹ ਦੇਖ ਕੇ ਇਕ ਹੋਰ ਵਿਅਕਤੀ ਨੇ ਵਰਕਰ ਦੇ ਹੱਥੋਂ ਝੰਡਾ ਹਟਾਇਆ ਅਤੇ ਉਸ ਨੂੰ ਆਪਣੇ ਹੱਥ ਵਿਚ ਲੈ ਲਿਆ। 
ਉਥੇ, ਸੀਐੱਮ ਸਿੱਧਰਮਈਆ ਜਦੋਂ ਗਾਂਧੀ ਜਯੰਤੀ ਸਮਾਗਮ ਵਿਚ ਹਿੱਸਾ ਲੈ ਰਹੇ ਸਨ, ਉਦੋਂ ਮਾਮੂਲੀ ਅੱਗ ਲੱਗਣ ਦੀ ਘਟਨਾ ਹੋਈ। ਸੀਐੱਮ ਦੀ ਸ਼ਰਟ ਵਿਚ ਹਲਕੀ ਅੱਗ ਲੱਗ ਗਈ। ਹਾਲਾਂਕਿ, ਸੁਰੱਖਿਆ ਮੁਲਾਜ਼ਮ ਨੇ ਦੇਖ ਲਿਆ ਅਤੇ ਤੁਰੰਤ ਉਸ ਨੂੰ ਬੁਝਾ ਦਿੱਤਾ। ਕਿਸੇ ਨੂੰ ਸੱਟ ਨਹੀਂ ਲੱਗੀ।

MUDA ਪਲਾਟ ਨੂੰ ਲੈ ਕੇ ਵਿਵਾਦਾਂ 'ਚ ਆਏ ਸਿੱਧਰਮਈਆ
ਇਸ ਤੋਂ ਪਹਿਲਾਂ ਕਰਨਾਟਕ 'ਚ MUDA ਪਲਾਟ ਘੁਟਾਲੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ ਅਤੇ ਸਿੱਧਰਮਈਆ ਨੂੰ ਆਪਣੀ ਪਤਨੀ ਦੇ ਨਾਂ 'ਤੇ ਅਲਾਟ ਕੀਤੇ ਗਏ ਪਲਾਟ ਨੂੰ ਵਾਪਸ ਕਰਨਾ ਪਿਆ ਸੀ। ਈਡੀ ਨੇ MUDA ਘੁਟਾਲੇ ਦੇ ਮਾਮਲੇ ਵਿਚ ਸੀਐੱਮ ਸਿੱਧਰਮਈਆ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਹੈ। ਸੀਐੱਮ ਸਿੱਧਰਮਈਆ ਨੇ ਕਿਹਾ ਕਿ ਮੇਰੀ ਪਤਨੀ ਪਾਰਵਤੀ ਨੇ ਮੁਡਾ (ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ) ਦੁਆਰਾ ਐਕਵਾਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਵਜੋਂ ਦਿੱਤੇ ਗਏ ਪਲਾਟ ਬਿਨਾਂ ਕਿਸੇ ਜ਼ਮੀਨ ਗ੍ਰਹਿਣ ਕੀਤੇ ਵਾਪਸ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਸਿਆਸੀ ਬਦਲਾਖੋਰੀ ਵਜੋਂ ਮੇਰੇ 'ਤੇ ਝੂਠੇ ਦੋਸ਼ ਲਗਾ ਕੇ ਮੇਰੇ ਪਰਿਵਾਰ ਨੂੰ ਵਿਵਾਦਾਂ 'ਚ ਘਸੀਟਿਆ ਹੈ ਅਤੇ ਸੂਬੇ ਦੇ ਲੋਕ ਇਸ ਗੱਲ ਤੋਂ ਜਾਣੂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


Sandeep Kumar

Content Editor

Related News