ਦਿੱਲੀ 'ਚ AAP ਨਾਲ ਗਠਜੋੜ ਨਹੀਂ ਕਰੇਗੀ ਕਾਂਗਰਸ: ਸ਼ੀਲਾ ਦੀਕਸ਼ਤ

Saturday, Jan 12, 2019 - 11:24 AM (IST)

ਦਿੱਲੀ 'ਚ AAP ਨਾਲ ਗਠਜੋੜ ਨਹੀਂ ਕਰੇਗੀ ਕਾਂਗਰਸ: ਸ਼ੀਲਾ ਦੀਕਸ਼ਤ

ਨਵੀਂ ਦਿੱਲੀ-ਦਿੱਲੀ 'ਚ ਲੋਕ ਸਭਾ ਸੀਟਾਂ ਦੇ ਲਈ 'ਆਪ' ਅਤੇ ਕਾਂਗਰਸ ਦੇ ਵਿਚਾਲੇ ਗਠਜੋੜ ਦੀਆਂ ਅਟਕਲਾਂ ਨੂੰ ਦਿੱਲੀ ਕਾਂਗਰਸ ਦੀ ਨਵੀਂ ਨਿਯੁਕਤ ਪ੍ਰਧਾਨ ਸ਼ੀਲਾ ਦੀਕਸ਼ਤ ਨੇ ਤੋੜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 'ਆਪ' ਦੇ ਨਾਲ ਗਠਜੋੜ ਦੀ ਕੋਈ ਗੁੰਜਾਇਸ਼ ਨਹੀਂ ਹੈ।

ਇਕ ਇੰਟਰਵਿਊ 'ਚ ਸ਼ੀਲਾ ਦੀਕਸ਼ਤ ਨੇ ਕਿਹਾ ਹੈ ਕਿ 'ਆਪ' ਦੇ ਨਾਲ ਕੰਮ ਕਰਨ ਦਾ ਕੋਈ ਸੰਭਵ ਰਸਤਾ ਨਹੀਂ ਹੈ। ਮੈਂ ਕਦੀ ਵੀ ਨਹੀਂ ਕਿਹਾ ਹੈ ਕਿ ਅਸੀਂ 'ਆਪ' ਨਾਲ ਕਿਸੇ ਤਰ੍ਹਾਂ ਦਾ ਗਠਜੋੜ ਕਰਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਬਿਆਨਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਅਸੀਂ ਇਸ ਤਰ੍ਹਾਂ ਦੇ ਕਿਸੇ ਵੀ ਆਪਸ਼ਨ 'ਤੇ ਵਿਚਾਰ ਨਹੀਂ ਕਰ ਰਹੇ ਹਾਂ।

ਮਾਹਿਰਾਂ ਮੁਤਾਬਕ 'ਆਪ' ਨੇ ਦਿੱਲੀ ਦੀਆਂ ਸਾਰੀਆਂ ਸੀਟਾਂ 'ਤੇ ਆਪਣੇ ਲੋਕ ਸਭਾ ਮੁਖੀ ਬਣਾ ਦਿੱਤੇ ਹਨ ਪਰ ਇਕ ਸੀਟ 'ਤੇ ਹੀ ਉਮੀਦਵਾਰ ਦਾ ਐਲਾਨ ਕੀਤਾ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਹੁਣ ਗਠਜੋੜ ਦਾ ਰਸਤਾ ਖੁੱਲਾ ਹੈ। 'ਆਪ' ਦੇ ਕੁਝ ਨੇਤਾ ਹਰਿਆਣਾ ਅਤੇ ਪੰਜਾਬ 'ਚੋਂ ਵੀ ਕਾਂਗਰਸ ਦੇ ਨਾਲ ਗਠਜੋੜ ਨੂੰ ਲੈ ਕੇ ਗੱਲ ਕਰ ਰਹੇ ਹਨ।

ਦੋਵਾਂ ਪਾਰਟੀਆਂ ਦੇ ਲਈ ਗਠਜੋੜ ਆਸਾਨ ਨਹੀਂ ਹੈ। ਮਾਹਿਰਾਂ ਮੁਤਾਬਕ ਕਾਂਗਰਸ ਦੇ ਕਈ ਦਿੱਗਜ਼ ਨੇਤਾ ਗਠਜੋੜ ਦੇ ਪੱਖ 'ਚ ਨਹੀਂ ਹੈ। ਰਾਜਨੀਤਿਕ ਜਾਣਕਾਰਾਂ ਦਾ ਕਹਿਣਾ ਹੈ ਕਿ ਹੁਣ ਤਾਂ ਦਿੱਲੀ 'ਚ ਕਾਂਗਰਸ ਸਿਰਫ ਸੱਤਾ ਤੋਂ ਬਾਹਰ ਹੈ, 'ਆਪ' ਨਾਲ ਗਠਜੋੜ ਹੋਇਆ ਤਾਂ ਉਸ ਦਾ ਟੁੱਟਣਾ ਤੈਅ ਹੈ। ਗਠਜੋੜ ਦਾ ਫਾਇਦਾ ਸਿਰਫ 'ਆਪ' ਨੂੰ ਹੀ ਹੋਵੇਗਾ, ਉਸ ਦਾ ਵੋਟ ਬੈਂਕ ਕੱਟਣ ਤੋਂ ਬਚ ਜਾਵੇਗਾ।


author

Iqbalkaur

Content Editor

Related News