MP ''ਚ ਕਾਂਗਰਸ ਕਦੇ ਸੱਤਾ ''ਚ ਨਹੀਂ ਆਵੇਗੀ, ਹਮੇਸ਼ਾ ਰਹੇਗੀ BJP ਦੀ ਸਰਕਾਰ: ਅਮਰਤੀ ਦੇਵੀ
Friday, Oct 23, 2020 - 11:44 PM (IST)

ਭੋਪਾਲ - ਮੱਧ ਪ੍ਰਦੇਸ਼ 'ਚ ਉਪ ਚੋਣਾਂ ਲਈ ਵੋਟਿੰਗ ਦੀ ਤਾਰੀਖ਼ ਜਿਵੇਂ-ਜਿਵੇਂ ਨੇੜੇ ਆ ਰਹੀ ਹੈ ਜ਼ੁਬਾਨੀ ਜੰਗ ਵੀ ਤੇਜ਼ ਹੋ ਗਈ ਹੈ। ਕਮਲਨਾਥ ਦਾ ਆਇਟਮ ਵਾਲਾ ਬਿਆਨ ਚੋਣ ਪ੍ਰਚਾਰ 'ਚ ਬੀਜੇਪੀ ਲਗਾਤਾਰ ਚੁੱਕ ਰਹੀ ਹੈ। ਡਬਰਾ ਵਿਧਾਨ ਸਭਾ ਦੀ ਬੀਜੇਪੀ ਉਮੀਦਵਾਰ ਇਮਰਤੀ ਦੇਵੀ ਲਗਾਤਾਰ ਕਮਲਨਾਥ ਨੂੰ ਘੇਰ ਰਹੀ ਹੈ। ਸ਼ੁੱਕਰਵਾਰ ਨੂੰ ਇਮਰਤੀ ਦੇਵੀ ਨੇ ਕਿਹਾ ਕਿ, ਕਾਂਗਰਸ ਮੱਧ ਪ੍ਰਦੇਸ਼ 'ਚ ਕਦੇ ਸੱਤਾ 'ਚ ਨਹੀਂ ਆਵੇਗੀ। ਇੱਥੇ ਹਮੇਸ਼ਾ ਬੀਜੇਪੀ ਦੀ ਸਰਕਾਰ ਰਹੇਗੀ।
ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਇਮਰਤੀ ਦੇਵੀ ਨੇ ਕਿਹਾ, ਨਵਰਾਤਰੀ ਚੱਲ ਰਹੀ ਹੈ, ਭਗਵਤੀ ਸਾਹਮਣੇ ਕਮਲਨਾਥ ਨੇ ਮੈਨੂੰ ਕਿਹੋ ਜਿਹੀ ਭਾਸ਼ਾ ਬੋਲੀ ਹੈ। ਤੁਸੀ ਦੇਖੋਗੇ ਕਾਂਗਰਸ ਮੱਧ ਪ੍ਰਦੇਸ਼ 'ਚ ਕਦੇ ਸੱਤਾ 'ਚ ਨਹੀਂ ਆਵੇਗੀ। ਭਾਜਪਾ ਸਾਰੇ 28 ਸੀਟਾਂ 'ਤੇ ਉਪ ਚੋਣ ਜਿੱਤੇਗੀ ਅਤੇ ਇੱਥੇ ਹਮੇਸ਼ਾ ਭਾਜਪਾ ਦੀ ਸਰਕਾਰ ਰਹੇਗੀ। ਇਸ ਤੋਂ ਪਹਿਲਾਂ ਇਮਰਤੀ ਦੇਵੀ ਨੇ ਕਮਲਨਾਥ ਦੀ ਮਾਂ ਅਤੇ ਭੈਣ ਨੂੰ ਆਇਟਮ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਕਮਲਨਾਥ ਦੀ ਮਾਂ ਅਤੇ ਭੈਣ ਬੰਗਾਲ ਦੀ ਆਇਟਮ ਹੋਣਗੀ ਪਰ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ।