ਸੀਨੀਅਰ ਨੇਤਾਵਾਂ ਨਾਲ ਬੈਠਕ ਤੋਂ ਬਾਅਦ ਬੋਲੇ ਰਾਹੁਲ ਗਾਂਧੀ- ਮੱਧ ਪ੍ਰਦੇਸ਼ ''ਚ 150 ਸੀਟਾਂ ਮਿਲਣਗੀਆਂ

Monday, May 29, 2023 - 03:38 PM (IST)

ਸੀਨੀਅਰ ਨੇਤਾਵਾਂ ਨਾਲ ਬੈਠਕ ਤੋਂ ਬਾਅਦ ਬੋਲੇ ਰਾਹੁਲ ਗਾਂਧੀ- ਮੱਧ ਪ੍ਰਦੇਸ਼ ''ਚ 150 ਸੀਟਾਂ ਮਿਲਣਗੀਆਂ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਵੀ ਉਨ੍ਹਾਂ ਦੀ ਪਾਰਟੀ ਕਰਨਾਟਕ ਦਾ ਪ੍ਰਦਰਸ਼ਨ ਦੋਹਰਾਉਣ ਜਾ ਰਹੀ ਹੈ ਅਤੇ ਉੱਥੇ ਉਸ ਨੂੰ 150 ਸੀਟਾਂ ਮਿਲਣਗੀਆਂ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਸਾਲ ਦੇ ਆਖ਼ੀਰ 'ਚ ਹੋਣ ਵਾਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਦੀ ਰਾਜ ਇਕਾਈ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ। ਇਸ ਬੈਠਕ 'ਚ ਰਾਹੁਲ ਗਾਂਧੀ ਅਤੇ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੀ ਸ਼ਾਮਲ ਹੋਏ।

ਬੈਠਕ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ,''ਅਜੇ ਸਾਡੀ ਲੰਬੀ ਚਰਚਾ ਹੋਈ। ਸਾਡਾ ਅੰਦਰੂਨੀ ਮੁਲਾਂਕਣ ਹੈ ਕਿ ਸਾਨੂੰ ਮੱਧ ਪ੍ਰਦੇਸ਼ 'ਚ 150 ਸੀਟਾਂ ਮਿਲਣ ਜਾ ਰਹੀਆਂ ਹਨ। ਕਰਨਾਟਕ 'ਚ 136 ਸੀਟਾਂ ਮਿਲੀਆਂ ਹਨ। ਅਸੀਂ ਕਰਨਾਟਕ 'ਚ ਜੋ ਕੀਤਾ ਹੈ ਉਹੀ ਮੱਧ ਪ੍ਰਦੇਸ਼ 'ਚ ਦੋਹਰਾਉਣ ਜਾ ਰਹੇ ਹਾਂ।'' ਇਹ ਪੁੱਛੇ ਜਾਣ 'ਤੇ ਕਿ ਮੱਧ ਪ੍ਰਦੇਸ਼ 'ਚ ਕਾਂਗਰਸ ਵਲੋਂ ਮੁੱਖ ਮੰਤਰੀ ਦਾ ਚਿਹਰਾ ਕਮਲਨਾਥ ਹੋਣਗੇ ਤਾਂ ਰਾਹੁਲ ਗਾਂਧੀ ਨੇ ਸਿਰਫ਼ ਇਹ ਕਿਹਾ,''ਸਾਨੂੰ 150 ਸੀਟਾਂ ਮਿਲਣ ਵਾਲੀਆਂ ਹਨ।'' ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ, ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ, ਪਾਰਟੀ ਦੇ ਰਾਜ ਇੰਚਾਰਜ ਜੈਪ੍ਰਕਾਸ਼ ਅਗਰਵਾਲ ਅਤੇ ਕਈ ਹੋਰ ਸੀਨੀਅਰ ਨੇਤਾਵਾਂ ਨੇ ਇਸ ਬੈਠਕ 'ਚ ਹਿੱਸਾ ਲਿਆ। ਇਸ ਬੈਠਕ 'ਚ ਸੰਗਠਨ ਅਤੇ ਚੋਣ ਤਿਆਰੀਆਂ ਨੂੰ ਲੈ ਕੇ ਚਰਚਾ ਕੀਤੀ ਗਈ। ਮੱਧ ਪ੍ਰਦੇਸ਼ 'ਚ ਇਸ ਸਾਲ ਨਵੰਬਰ-ਦਸੰਬਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।


author

DIsha

Content Editor

Related News