ਸਾਬਕਾ CM ਹੁੱਡਾ ਬੋਲੇ- ਕਾਂਗਰਸ ਹਿਮਾਚਲ ’ਚ ਬਣਾਏਗੀ ਸਰਕਾਰ
Thursday, Dec 08, 2022 - 02:38 PM (IST)
ਨਵੀਂ ਦਿੱਲੀ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀਰਵਾਰ ਨੂੰ ਕਿਹਾ ਕਿ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਤੋਂ ਸਪੱਸ਼ਟ ਹੈ ਕਿ ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਸਰਕਾਰ ਬਣਾਏਗੀ। ਹੁੱਡਾ ਨੇ ਕਿਹਾ ਕਿ ਰੁਝਾਨਾਂ ਮੁਤਾਬਕ ਅਸੀਂ ਹਿਮਾਚਲ ਪ੍ਰਦੇਸ਼ ’ਚ ਸਰਕਾਰ ਬਣਾਵਾਂਗੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਕਾਂਗਰਸ ਦੇ ਹਿਮਾਚਲ ਪ੍ਰਦੇਸ਼ ਮੁਖੀ ਰਾਜੀਵ ਸ਼ੁਕਲਾ ਨਾਲ ਸ਼ਿਮਲਾ ਲਈ ਰਵਾਨਾ ਹੋ ਰਿਹਾ ਹਾਂ। ਕਾਂਗਰਸ ਨੇ ਬਘੇਲ, ਹੁੱਡਾ ਅਤੇ ਸ਼ੁਕਲਾ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਵਿਧਾਇਕਾਂ ਨੂੰ ਇਕਜੁਟ ਰੱਖਣ ਅਤੇ ਸਰਕਾਰ ਦੇ ਗਠਨ ਨੂੰ ਲੈ ਕੇ ਗੱਲਬਾਤ ਕਰਨ। ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲੱਬਧ ਦੁਪਹਿਰ 2 ਵਜੇ ਦੇ ਅੰਕੜਿਆਂ ਮੁਤਾਬਕ ਕਾਂਗਰਸ 30 ਅਤੇ ਭਾਜਪਾ 17 ਸੀਟਾਂ ਨਾਲ ਅੱਗੇ ਹੈ। 2 ਸੀਟਾਂ ਨਾਲ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ।