ਕਾਂਗਰਸ 450 ਲੋਕ ਸਭਾ ਸੀਟਾਂ ’ਤੇ ਉਤਾਰਨਾ ਚਾਹੁੰਦੀ ਹੈ ਸਾਂਝੇ ਉਮੀਦਵਾਰ, ਰਾਕਾਂਪਾ ਪ੍ਰੇਸ਼ਾਨ

Friday, Apr 14, 2023 - 03:14 PM (IST)

ਕਾਂਗਰਸ 450 ਲੋਕ ਸਭਾ ਸੀਟਾਂ ’ਤੇ ਉਤਾਰਨਾ ਚਾਹੁੰਦੀ ਹੈ ਸਾਂਝੇ ਉਮੀਦਵਾਰ, ਰਾਕਾਂਪਾ ਪ੍ਰੇਸ਼ਾਨ

ਨਵੀਂ ਦਿੱਲੀ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਉਸ ਸਮੇਂ ਕਾਫ਼ੀ ਬਲ ਮਿਲਿਆ ਜਦੋਂ ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਨੂੰ ਉਨ੍ਹਾਂ ਖੇਤਰੀ ਪਾਰਟੀਆਂ ਨੂੰ ਨਾਲ ਜੋੜਣ ਲਈ ਇਕ ਫਾਰਮੂਲਾ ਬਣਾਉਣ ਦਾ ਕੰਮ ਸੌਂਪਿਆ, ਜੋ ਯੂ. ਪੀ. ਏ. ਦਾ ਹਿੱਸਾ ਨਹੀਂ ਹਨ ਅਤੇ ਗਾਂਧੀ ਪਰਿਵਾਰ ਨਾਲ ਸਿੱਧੇ ਗੱਲ ਨਹੀਂ ਕਰਨਾ ਚਾਹੁੰਦੀਆਂ। ਨਿਤੀਸ਼ ਓਡਿਸ਼ਾ ’ਚ ਬੀਜੂ ਜਨਤਾ ਦਲ, ਆਂਧਰ ਪ੍ਰਦੇਸ਼ ’ਚ ਵਾਈ. ਐੱਸ. ਆਰ. ਕਾਂਗਰਸ, ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ, ਤੇਲੰਗਾਨਾ ’ਚ ਕੇ. ਚੰਦਰਸ਼ੇਖਰ ਰਾਓ ਅਤੇ ਕੁਝ ਹੋਰ ਪਾਰਟੀਆਂ ਨਾਲ ਗੱਲ ਕਰਨਗੇ। ਲਗਭਗ ਇਹ ਸਾਰੀਆਂ ਪਾਰਟੀਆਂ ਕਾਂਗਰਸ ਦੀਆਂ ਬਰਾਂਚਾਂ ਹਨ ਅਤੇ ਕਿਸੇ ਨਾ ਕਿਸੇ ਕਾਰਨ ਵੱਖ ਹੋਈਆਂ ਹਨ। ਜਦੋਂ ਕਿ ਡੀ. ਐੱਮ. ਕੇ., ਰਾਜਦ, ਰਾਕਾਂਪਾ ਅਤੇ ਹੋਰ ਪਾਰਟੀਆਂ ਪਹਿਲਾਂ ਤੋਂ ਹੀ ਯੂ. ਪੀ. ਏ. ਦਾ ਹਿੱਸਾ ਹਨ, ਜਦੋਂ ਕਿ ਕਈ ਹੋਰ ‘ਆਪਣੀ ਡਫਲੀ ਵਜਾ’ ਰਹੀਆਂ ਹਨ। ਇਸ ਲਈ ਕਾਂਗਰਸ ਨੇ ਇਹ ਕੰਮ ਨਿਤੀਸ਼ ਕੁਮਾਰ ਨੂੰ ਸੌਂਪਣ ਦਾ ਫੈਸਲਾ ਕੀਤਾ।

ਇਸ ਕਦਮ ਨੂੰ ਰਾਕਾਂਪਾ ਪ੍ਰਧਾਨ ਸ਼ਰਦ ਪਵਾਰ ਲਈ ਇਕ ਵੱਡੇ ਝਟਕੇ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ, ਜੋ ਮਹੀਨਿਆਂ ਤੋਂ ਇਸ ਭੂਮਿਕਾ ਲਈ ਉਡੀਕ ਕਰ ਰਹੇ ਸਨ। ਹਾਲਾਂਕਿ ਪਵਾਰ ਸੰਸਦ ’ਚ ਅਤੇ ਬਾਹਰ ਬਰਾਬਰ ਵਿਚਾਰਧਾਰਾ ਵਾਲੀਆਂ ਹੋਰ ਪਾਰਟੀਆਂ ਨਾਲ ਸਲਾਹ-ਮਸ਼ਵਰੇ ਕਰਦੇ ਰਹੇ ਹਨ ਪਰ ਕਾਂਗਰਸ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਸੌਂਪਿਆ।

ਦੱਸਿਆ ਜਾਂਦਾ ਹੈ ਕਿ ਰਾਜਦ ਨੇਤਾ ਲਾਲੂ ਪ੍ਰਸਾਦ ਯਾਦਵ ਨੇ ਸ਼ਰਦ ਪਵਾਰ ਦੀ ਬਜਾਏ ਗਾਂਧੀ ਪਰਿਵਾਰ ਨੂੰ ਨਿਤੀਸ਼ ਕੁਮਾਰ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਰਾਜ਼ੀ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ ਪਵਾਰ ਦੇ ਵਿਰੋਧੀ ਪਾਰਟੀਆਂ ਦੇ ਲਗਭਗ ਸਾਰੇ ਨੇਤਾਵਾਂ ਨਾਲ ਚੰਗੇ ਸਬੰਧ ਹਨ ਪਰ ਉਹ ਆਪਣਾ ਰੁਖ਼ ਕਦੋਂ ਬਦਲ ਲੈਣਗੇ, ਇਹ ਕਿਸੇ ਨੂੰ ਭਰੋਸਾ ਨਹੀਂ ਹੈ।ਉਨ੍ਹਾਂ ’ਤੇ ਈ. ਡੀ. ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਆਪਣੇ ਭਤੀਜੇ ਅਜੀਤ ਪਵਾਰ ਦਾ ਦਬਾਅ ਹੈ। ਪਵਾਰ ਦੇ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਪਤਾ ਕਿ ਇਹ ਏਜੰਸੀਆਂ ਕੀ ਕਰਨਗੀਆਂ। ਕਾਂਗਰਸ ਭਾਜਪਾ ਦੇ ਖਿਲਾਫ ਘੱਟ ਤੋਂ ਘੱਟ 450 ਲੋਕ ਸਭਾ ਸੀਟਾਂ ’ਤੇ ‘ਸਾਂਝੇ ਵਿਰੋਧੀ ਧਿਰ ਦੇ ਉਮੀਦਵਾਰਾਂ’ ਨੂੰ ਮੈਦਾਨ ’ਚ ਉਤਾਰਨਾ ਚਾਹੁੰਦੀ ਹੈ।


author

Rakesh

Content Editor

Related News