ਚੰਦਰਬਾਬੂ ਨੂੰ ਮਿਲਣ ਤੋਂ ਬਾਅਦ ਦੇਵੇਗੌੜ ਦੀ ਅਪੀਲ, NDA ਨੂੰ ਹਰਾਉਣ ਦੇ ਲਈ ਕਾਂਗਰਸ ਕਰੇ ਮਦਦ

Friday, Nov 09, 2018 - 10:32 AM (IST)

ਚੰਦਰਬਾਬੂ ਨੂੰ ਮਿਲਣ ਤੋਂ ਬਾਅਦ ਦੇਵੇਗੌੜ ਦੀ ਅਪੀਲ, NDA ਨੂੰ ਹਰਾਉਣ ਦੇ ਲਈ ਕਾਂਗਰਸ ਕਰੇ ਮਦਦ

ਬੰਗਲੂਰ-2019 ਦੀਆਂ ਆਮ ਚੋਣਾਂ ਦੇ ਲਈ ਮੋਦੀ ਸਰਕਾਰ ਦੇ ਸਾਹਮਣੇ ਵਿਰੋਧੀਆਂ ਨੂੰ ਇਕਜੁੱਟ ਕਰਨ ਦੇ ਮਿਸ਼ਨ 'ਚ ਜੁੱਟੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ 'ਚ ਕਰਨਾਟਕ ਮੁੱਖ ਮੰਤਰੀ ਕੁਮਾਰਸਵਾਮੀ ਵੀ ਮੌਜੂਦ ਹੋਏ। ਮੁਲਾਕਾਤ ਤੋਂ ਬਾਅਦ ਦੇਵੇਗੌੜ ਨੇ ਕਿਹਾ ਹੈ ਕਿ ਐੱਨ. ਡੀ. ਏ. ਸਰਕਾਰ 'ਚ ਕਾਨੂੰਨੀ ਸੰਸਥਾਵਾਂ ਖਤਰੇ 'ਚ ਆ ਗਈਆਂ ਅਤੇ ਇਸ ਦੇ ਖਿਲਾਫ ਸਾਰੇ ਸੈਕੂਲਰ ਲੀਡਰਾਂ ਨੂੰ ਇੱਕਜੁੱਟ ਹੋਣ ਦੀ ਜ਼ਰੂਰਤ ਹੈ।

ਸਾਬਕਾ ਪੀ. ਐੱਮ. ਨੇ ਕਿਹਾ ਹੈ ਕਿ ਕਾਂਗਰਸ ਭਲਾ ਹੀ 17 ਪ੍ਰਦੇਸ਼ਾਂ 'ਚ ਭਾਜਪਾ ਤੋਂ ਹਾਰ ਚੁੱਕੀ ਹੈ ਪਰ ਆਉਣ ਵਾਲੇ ਵਿਧਾਨ ਸਭਾ ਚੋਣਾਂ 'ਚ ਵਧੀਆ ਕਰੇਗੀ। ਉਨ੍ਹਾਂ ਨੇ ਕਾਂਗਰਸ ਨੂੰ ਕਿਹਾ ਹੈ ਉਹ ਨਾਇਡੂ ਦੀ ਇਸ ਮੁਹਿੰਮ 'ਚ ਮਦਦ ਕਰੇ। ਉਧਰ ਨਾਇਡੂ ਰਾਫੇਲ 'ਚ ਕਥਿਤ ਘੋਟਾਲੇ ਅਤੇ ਨੋਟਬੰਦੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲਿਆ।


Related News