ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਕਾਂਗਰਸ ਨੇ ਘੇਰੀ ਮੋਦੀ ਸਰਕਾਰ

Thursday, Dec 29, 2022 - 04:44 PM (IST)

ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਕਾਂਗਰਸ ਨੇ ਘੇਰੀ ਮੋਦੀ ਸਰਕਾਰ

ਨਵੀਂ ਦਿੱਲੀ- ਗਾਂਬੀਆ ਤੋਂ ਬਾਅਦ ਮੱਧ ਏਸ਼ੀਆ ਦੇ ਦੇਸ਼ ਉਜ਼ਬੇਕਿਸਤਾਨ 'ਚ ਭਾਰਤ ਦੀ ਖੰਘ ਦੀ ਦਵਾਈ ਨਾਲ ਹੋਈਆਂ ਮੌਤਾਂ ਤੋਂ ਬਾਅਦ ਭਾਰਤ 'ਚ ਸਿਆਸੀ ਗਲਿਆਰਿਆਂ 'ਚ ਹਲਚਲ ਵੱਧ ਗਈ ਹੈ। ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀਆਂ ਮੌਤਾਂ ਹੋ ਗਈਆਂ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉੱਥੇ ਹੀ ਵਿਸ਼ਵ ਸਿਹਤ ਸੰਗਠਨ ਵੀ ਉਜ਼ਬੇਕਿਸਤਾਨ ਸਰਕਾਰ ਦੇ ਸੰਬਰਕ 'ਚ ਹੈ ਅਤੇ ਸਖਤ ਕਾਰਵਾਈ ਲਈ ਵੀ ਤਿਆਰ ਹੈ।

ਇਹ ਵੀ ਪੜ੍ਹੋ- ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਨਾਲ ਹੋਈਆਂ ਮੌਤਾਂ ਤੋਂ ਬਾਅਦ ਐਕਸ਼ਨ 'ਚ ਭਾਰਤ, ਜਾਂਚ ਸ਼ੁਰੂ

ਉਜ਼ਬੇਕਿਸਤਾਨ 'ਚ ਹੋਈਆਂ ਬੱਚਿਆਂ ਦੀਆਂ ਮੌਤਾਂ ਤੋਂ ਬਾਅਤ ਕਾਂਗਰਸ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਿਆ ਹੈ। ਕਾਂਗਰਸ ਨੇ ਕਿਹਾ ਕਿ ਇਹ ਮੇਡ ਇੰਨ ਇੰਡੀਆ ਦਾ ਕਫ਼ ਸਿਰਪ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਭਾਰਤ ਦਾ ਮੇਡ ਇੰਨ ਇੰਡੀਆ ਕਫ਼ ਸਿਰਪ ਜਾਨਲੇਵਾ ਲਗਦਾ ਹੈ। ਇਸ ਤੋਂ ਪਹਿਲਾਂ ਗਾਂਬੀਆ 'ਚ 70 ਬੱਚਿਆਂ ਦੀ ਮੌਤ ਹੋਈ ਅਤੇ ਹੁਣ ਉਜ਼ਬੇਕਿਸਤਾਨ 'ਚ 18 ਬੱਚਿਆਂ ਦੀ ਮੌਤ ਹੋ ਗਈ ਹੈ। ਮੋਦੀ ਸਰਕਾਰ ਨੂੰ ਵਿਦੇਸ਼ਾਂ 'ਚ ਭਾਰਤ ਦੀ ਸ਼ੇਖੀ ਮਾਰਨਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਇਸ ਮਾਮਲੇ 'ਤੇ ਸਖਤ ਕਾਰਵਾਈ ਕਰਨੀ ਚਾਹੀਦਾ ਹੈ। 

ਇਹ ਵੀ ਪੜ੍ਹੋ- ਝਟਕਾ! ਨਵੇਂ ਸਾਲ ਤੋਂ iPhone-Samsung ਸਣੇ ਇਨ੍ਹਾਂ ਫੋਨਾਂ 'ਚ ਨਹੀਂ ਚੱਲੇਗਾ Whatsapp, ਵੇਖੋ ਸੂਚੀ

PunjabKesari

ਇਹ ਵੀ ਪੜ੍ਹੋ– iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 20 ਹਜ਼ਾਰ ਰੁਪਏ ਤਕ ਦੀ ਛੋਟ

ਕਾਂਗਰਸ ਨੇ ਬਿਆਨ 'ਤੇ ਭਾਜਪਾ ਦਾ ਪਲਟਵਾਰ

ਜੈਰਾਮ ਰਮੇਸ਼ ਦੇ ਬਿਆਨ ਤੋਂ ਬਾਅਦ ਭਾਜਪਾ ਤੋਂ ਇਲਾਵਾ ਆਮ ਲੋਕ ਵੀ ਟਿੱਪਣੀ ਕਰ ਰਹੇ ਹਨ। ਕਾਂਗਰਸ ਨੇਤਾ ਦੇ ਬਿਆਨ 'ਤੇ ਭਾਜਪਾ ਆਈ.ਟੀ. ਸੈੱਲ ਦੇ ਚੀਫ ਅਮਿਤ ਮਾਲਵੀਯ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਬਣੀ ਖੰਘ ਦੀ ਦਵਾਈ ਨਾਲ ਉਜ਼ਬੇਕਿਸਤਾਨ 'ਚ ਹੋਈਆਂ ਮੌਤਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਜੈਰਾਮ ਰਮੇਸ਼ ਦੇ ਬਿਆਨ ਤੋਂ ਬਾਅਦ ਹਲਚਲ ਮਚ ਗਈ ਹੈ। ਉੱਥੇ ਹੀ ਕੁਝ ਲੋਕ ਰਮੇਸ਼ ਦੇ ਬਿਆਨ ਨੂੰ ਦੇਸ਼ ਦੇ ਖਿਲਾਫ ਦੱਸ ਰਹੇ ਹਨ।

ਇਹ ਵੀ ਪੜ੍ਹੋ– ਹੁਣ ਚੁਟਕੀ 'ਚ ਵਾਪਸ ਆ ਜਾਵੇਗਾ ਵਟਸਐਪ 'ਤੇ ਡਿਲੀਟ ਹੋਇਆ ਮੈਸੇਜ, ਜਾਣੋ ਕਿਵੇਂ


author

Rakesh

Content Editor

Related News