ਰਾਹੁਲ ਗਾਂਧੀ ਦਾ ਨਾ ਲੈ ਕੇ ''ਕਮੀਆਂ'' ਲੁਕਾਉਣਾ ਚਾਹੁੰਦੀ ਹੈ ਭਾਜਪਾ : ਕਾਂਗਰਸ

06/22/2018 1:00:35 PM

ਨਵੀਂ ਦਿੱਲੀ— ਦਲਿਤ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਵਾਲੀ ਵੀਡੀਓ ਸ਼ੇਅਰ ਕਰਨ ਲਈ ਮਹਾਰਾਸ਼ਟਰ 'ਬਾਲ ਅਧਿਕਾਰ ਸੁਰੱਖਿਆ ਕਮਿਸ਼ਨ' ਵੱਲੋਂ ਰਾਹੁਲ ਗਾਂਧੀ ਨੂੰ ਨੋਟਿਸ ਦਿੱਤੇ ਜਾਣ ਨੂੰ ਲੈ ਕੇ ਕਾਂਗਰਸ ਨੇ ਅੱਜ ਭਾਜਪਾ ਨੂੰ ਲੰਬੇ ਹੱਥੀ ਲੈਂਦੇ ਹੋਏ ਦੋਸ਼ ਲਗਾਇਆ ਕਿ ਸੱਤਾਰੂੜ ਪਾਰਟੀ ਆਪਣੀ 'ਕਮੀਆਂ' ਨੂੰ ਲੁਕਾਉਣ ਲਈ ਕਾਂਗਰਸ ਪ੍ਰਧਾਨ ਦਾ ਨਾਮ ਘਸੀਟਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਜਨਰਲ ਸਕੱਤਰ ਅਤੇ ਮਹਾਰਾਸ਼ਟਰ ਮੁਖੀ ਮੋਹਨ ਪ੍ਰਕਾਸ਼ ਨੇ ਇਕ ਬਿਆਨ 'ਚ ਕਿਹਾ, ''ਰਾਹੁਲ ਗਾਂਧੀ ਨੇ ਦਲਿਤ ਬੱਚਿਆਂ ਦੀ ਕੁੱਟਮਾਰ ਦਾ ਇਕ ਵੀਡੀਓ ਸ਼ੇਅਰ ਕੀਤਾ ਸੀ, ਜੋ ਸਰਵਜਨਿਕ ਤੌਰ 'ਤ ਉਪਲੱਬਧ ਹਨ ਅਤੇ ਵੱਖ-ਵੱਖ ਮੀਡੀਆ ਵੱਲੋਂ ਪ੍ਰਸਾਰਿਤ ਕੀਤਾ ਗਿਆ ਹੈ ਪਰ ਮਹਾਰਾਸ਼ਟਰ ਦੀ ਸਰਕਾਰ ਨੇ 'ਬਾਲ ਕਮਿਸ਼ਨ' 'ਤੇ ਦਬਾਅ ਪਾ ਕੇ ਕਾਂਗਰਸ ਪ੍ਰਧਾਨ ਨੂੰ ਨੋਟਿਸ ਜਾਰੀ ਕਰਵਾਇਆ।'' ਉਨ੍ਹਾਂ ਨੇ ਦੋਸ਼ ਲਗਾਇਆ, ''ਭਾਜਪਾ ਸਰਕਾਰੀ ਮਸ਼ੀਨਰੀ ਅਤੇ ਸੰਸਥਾਵਾਂ ਦਾ ਗਲਤ ਪ੍ਰਯੋਗ ਕਰਕੇ ਹਰ ਚੀਜ਼ 'ਚ ਰਾਹੁਲ ਗਾਂਧੀ ਦਾ ਨਾਮ ਘਸੀਟਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿ ਉਹ ਲੋਕਾਂ ਦਾ ਧਿਆਨ ਭਟਕਾ ਕੇ ਆਪਣੀ ਕਮੀਆਂ ਨੂੰ ਲੁਕਾ ਸਕਣ।'' ਪ੍ਰਕਾਸ਼ ਨੇ ਕਿਹਾ, ''ਮਹਾਰਾਸ਼ਟਰ ਸਰਕਾਰ ਦੇ ਇਕ ਮੰਤਰੀ ਨੇ ਪੀੜਤਾਂ ਨੂੰ ਧਮਕਾਇਆ ਪਰ ਉਨ੍ਹਾਂ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ। ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਇਹ ਦੱਸਣਾ ਚਾਹੀਦਾ ਕਿ ਉਨ੍ਹਾਂ ਦੀ ਸਰਕਾਰ ਦਲਿਤਾਂ ਦੇ ਹਿੱਤ ਨਾਲ ਹੈ ਜਾਂ ਫਿਰ ਮਨੁੱਖਤਾਵਾਦ ਦੇ ਨਾਲ। ਦਰਅਸਲ, ਰਾਹੁਲ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਮਹਾਰਾਸ਼ਟਰ ਦੇ ਇਨ੍ਹਾਂ ਦਲਿਤ ਬੱਚਿਆਂ ਦਾ ਅਪਰਾਧ ਸਿਰਫ ਇੰਨਾ ਸੀ ਕਿ ਇਕ ਖੂਹ 'ਤੇ ਨਹਾ ਰਹੇ ਸਨ। ਅੱਜ ਮਨੁੱਖਤਾ ਵੀ ਆਖਿਰੀ ਤਿਨਕੇ ਦੇ ਸਹਾਰੇ ਆਪਣੀ ਪਛਾਣ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੋਸ਼ ਸੀ ਕਿ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਮਹਾਰਾਸ਼ਟਰ ਦੇ ਜਲਗਾਓਂ ਜ਼ਿਲੇ 'ਚ ਖੂਹ 'ਤੇ ਨਹਾਉਣ 'ਤੇ ਬੈਲਟਾਂ ਨਾਲ ਕੁੱਟਿਆ ਗਿਆ ਸੀ।''


Related News