ਕਾਂਗਰਸ ਨੇ ਦਿੱਲੀ ''ਚ ਕੇਦਾਰਨਾਥ ਮੰਦਰ ਦੇ ਨਿਰਮਾਣ ਦੇ ਵਿਰੋਧ ''ਚ ਪੈਦਲ ਯਾਤਰਾ ਕੀਤੀ ਸ਼ੁਰੂ

Wednesday, Jul 24, 2024 - 05:22 PM (IST)

ਕਾਂਗਰਸ ਨੇ ਦਿੱਲੀ ''ਚ ਕੇਦਾਰਨਾਥ ਮੰਦਰ ਦੇ ਨਿਰਮਾਣ ਦੇ ਵਿਰੋਧ ''ਚ ਪੈਦਲ ਯਾਤਰਾ ਕੀਤੀ ਸ਼ੁਰੂ

ਦੇਹਰਾਦੂਨ- ਦਿੱਲੀ 'ਚ ਕੇਦਾਰਨਾਥ ਮੰਦਰ ਦੇ ਪ੍ਰਤੀਰੂਪ ਨਿਰਮਾਣ ਦੇ ਵਿਰੋਧ 'ਚ ਕਾਂਗਰਸ ਦੀ ਉੱਤਰਾਖੰਡ ਇਕਾਈ ਨੇ ਪ੍ਰਦੇਸ਼ ਪ੍ਰਧਾਨ ਕਰਨ ਮਾਹਰਾ ਦੀ ਅਗਵਾਈ 'ਚ ਬੁੱਧਵਾਰ ਨੂੰ ਹਰੀਦੁਆਰ 'ਚ ਗੰਗਾ ਕਿਨਾਰੇ 'ਹਰਿ ਕੀ ਪੌੜੀ' ਤੋਂ ਕੇਦਾਰਨਾਥ ਬਚਾਓ ਪੈਦਲ ਯਾਤਰਾ ਸ਼ੁਰੂ ਕੀਤੀ। ਪੈਦਲ ਯਾਤਰਾ ਵਿਚ ਸੂਬਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਯਸ਼ਪਾਲ ਆਰੀਆ, ਸਾਬਕਾ ਪ੍ਰਦੇਸ਼ ਪਾਰਟੀ ਪ੍ਰਧਾਨ ਪ੍ਰੀਤਮ ਸਿੰਘ ਸਮੇਤ ਕਈ ਨੇਤਾ ਮੌਜੂਦ ਰਹੇ। 

ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸੂਰਿਆਕਾਂਤ ਧਮਸਾਨਾ ਨੇ ਦੱਸਿਆ ਕਿ ਗੰਗਾ 'ਚ ਇਸ਼ਨਾਨ ਕਰਨ ਅਤੇ ਹਰਿ ਕੀ ਪੌੜੀ 'ਚ ਪੂਜਾ ਕਰਨ ਤੋਂ ਬਾਅਦ ਕਾਂਗਰਸੀ ਆਗੂ ਕੇਦਾਰਨਾਥ ਲਈ ਰਵਾਨਾ ਹੋਏ। ਦਿੱਲੀ 'ਚ ਕੇਦਾਰਨਾਥ ਮੰਦਰ ਦੀ ਪ੍ਰਤੀਰੂਪ ਦੇ ਪ੍ਰਸਤਾਵਿਤ ਨਿਰਮਾਣ ਦੇ ਵਿਰੋਧ ਵਿਚ ਕੱਢੀ ਜਾ ਰਹੀ ਇਹ ਯਾਤਰਾ ਗੜ੍ਹਵਾਲ ਦੇ ਵੱਖ-ਵੱਖ ਖੇਤਰਾਂ ਤੋਂ ਲੰਘਦੇ ਹੋਏ 14-16 ਦਿਨਾਂ ਵਿਚ ਕੇਦਾਰਨਾਥ ਧਾਮ ਪਹੁੰਚੇਗੀ। ਉੱਥੇ ਹੀ ਮਾਹਰਾ ਨੇ ਕਿਹਾ ਕਿ ਕੇਦਾਰਨਾਥ ਮੰਦਰ ਸਿਰਫ ਉੱਤਰਾਖੰਡ ਵਿਚ ਹੈ ਅਤੇ ਕਿਤੇ ਦੂਜੇ ਥਾਂ ਮੰਦਰ ਨਿਰਮਾਣ ਦਾ ਵਿਰੋਧ ਕੀਤਾ ਜਾਵੇਗਾ। ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਹਰੀਸ਼ ਰਾਵਤ  ਵੀ ਰਿਸ਼ੀਕੇਸ਼ ਅਤੇ ਅਗਸਤਮੁਨੀ ਵਿਚ ਯਾਤਰਾ 'ਚ ਹਿੱਸਾ ਲੈਣ ਦੀ ਉਮੀਦ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਧਾਮ ਅਤੇ ਸ਼ੰਕਰਾਚਾਰੀਆ ਦੀ ਇੱਜ਼ਤ ਬਚਾਉਣ ਦੀ ਲੜਾਈ ਅਜੇ ਖ਼ਤਮ ਨਹੀਂ ਹੋਈ ਹੈ।

ਰਾਵਤ ਨੇ ਕਿਹਾ ਕਿ ਜਦੋਂ ਭਾਜਪਾ ਆਪਣੇ ਘਿਨਾਉਣੇ ਅਪਰਾਧ ਲਈ ਮੁਆਫੀ ਨਹੀਂ ਮੰਗਦੀ, ਉਦੋਂ ਤੱਕ ਕੇਦਾਰਨਾਥ ਦੇ ਸਨਮਾਨ ਨੂੰ ਬਚਾਉਣ ਲਈ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ। ਦੱਸ ਦੇਈਏ ਕਿ ਇਕ ਟਰੱਸਟ ਵਲੋਂ ਦਿੱਲੀ ਦੇ ਬੁਰਾੜੀ 'ਚ ਕੇਦਾਰਨਾਥ ਮੰਦਰ ਦੇ ਪ੍ਰਤੀਰੂਪ ਦਾ ਨਿਰਮਾਣ ਪ੍ਰਸਤਾਵਿਤ ਹੈ, ਜਿਸ ਦਾ ਨੀਂਹ ਪੱਥਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕੀਤਾ ਸੀ। ਇਸ ਤੋਂ ਬਾਅਦ ਹੀ ਧਾਮੀ ਅਤੇ ਸੱਤਾਧਾਰੀ ਭਾਜਪਾ ਕੇਦਾਰਨਾਥ ਧਾਮ ਦੇ ਤੀਰਥ ਪੁਰੋਹਿਤ ਅਤੇ ਮੁੱਖ ਵਿਰੋਧੀ ਦਲ ਕਾਂਗਰਸ ਦੇ ਨਿਸ਼ਾਨੇ 'ਤੇ ਹਨ। ਕਾਂਗਰਸ, ਸੱਤਾਧਾਰੀ ਪਾਰਟੀ 'ਤੇ ਕੇਦਾਰਨਾਥ ਧਾਮ ਦਾ ਮਹੱਤਵ ਘੱਟ ਕਰਨ ਦਾ ਦੋਸ਼ ਲਾ ਰਹੀ ਹੈ। 


author

Tanu

Content Editor

Related News