ਦੇਸ਼ ਦੇ ਨਾਂ ਸੋਨੀਆ ਗਾਂਧੀ ਦਾ ਸੰਦੇਸ਼- ਕੋਰੋਨਾ ਵਿਰੁੱਧ ਲੜਾਈ ''ਚ ਕਾਂਗਰਸ ਤੁਹਾਡੇ ਨਾਲ

Tuesday, Apr 14, 2020 - 08:58 AM (IST)

ਨਵੀਂ ਦਿੱਲੀ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਯਾਨੀ ਮੰਗਲਵਾਰ ਨੂੰ ਕੋਰੋਨਾ ਵਾਇਰਸ ਮਾਹਾਮਾਰੀ ਦਰਮਿਆਨ ਦੇਸ਼ ਵਾਸੀਆਂ ਦੇ ਨਾਂ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਸੰਦੇਸ਼ 'ਚ ਉਨਾਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਨਾਲ ਹੀ ਕੋਰੋਨਾ ਵਿਰੁੱਧ ਲੜ ਰਹੇ ਡਾਕਟਰ, ਸਫ਼ਾਈ ਕਰਮਚਾਰੀਆਂ, ਪੁਲਸ ਸਮੇਤ ਸਰਕਾਰੀ ਅਧਿਕਾਰੀਆਂ ਨੂੰ ਦੇਸ਼ ਭਗਤ ਦੱਸਿਆ। ਉਨਾਂ ਨੇ ਕਿਹਾ ਕਿ ਅਸੀਂ ਏਕਤਾ, ਅਨੁਸ਼ਾਸਨ ਅਤੇ ਆਤਮਬਲ ਦੇ ਭਾਵ ਨਾਲ ਕੋਰੋਨਾ ਨੂੰ ਹਰਾਵਾਂਗੇ। ਇਸ ਤੋਂ ਇਲਾਵਾ ਉਨਾਂ ਨੇ ਕਿਹਾ ਕਿ ਕਾਂਗਰਸ ਦਾ ਹਰ ਵਰਕਰ ਦੇਸ਼ ਵਾਸੀਆਂ ਦੀ ਮਦਦ ਲਈ ਤਿਆਰ ਹੈ।
 

ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ
ਸੋਨੀਆ ਗਾਂਧੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਮੇਰੇ ਪਿਆਰੇ ਦੇਸ਼ ਵਾਸੀਓ ਤੁਹਾਨੂੰ ਸਾਰਿਆਂ ਨੂੰ ਨਮਸਕਾਰ, ਮੈਨੂੰ ਉਮੀਦ ਹੈ ਕਿ ਇਸ ਕੋਰੋਨਾ ਮਾਹਾਮਾਰੀ ਸੰਕਟ ਦੌਰਾਨ ਤੁਸੀਂ ਸਾਰੇ ਆਪਣੇ-ਆਪਣੇ ਘਰਾਂ 'ਚ ਸੁਰੱਖਿਅਤ ਹੋਵੋਗੇ। ਸਭ ਤੋਂ ਪਹਿਲਾਂ ਮੈਂ ਇਸ ਸੰਕਟ ਦੇ ਸਮੇਂ 'ਚ ਵੀ ਸ਼ਾਂਤੀ, ਸਬਰ ਬਣਾਏ ਰੱਖਣ ਲਈ ਸਾਰੇ ਦੇਸ਼ ਵਾਸੀਆਂ ਨੂੰ ਦਿਲੋਂ ਧੰਨਵਾਦ ਕਰਦੀ ਹਾਂ। ਸੋਨੀਆ ਨੇ ਅੱਗੇ ਕਿਹਾ ਕਿ ਆਪਣੇ-ਆਪਣੇ ਘਰਾਂ 'ਚ ਰਹੋ। ਸਮੇਂ-ਸਮੇਂ 'ਤੇ ਹੱਥ ਧੋਂਦੇ ਰਹੋ। ਬਹੁਤ ਜ਼ਿਆਦਾ ਜ਼ਰੂਰੀ ਹੋਣ 'ਤੇ ਹੀ ਘਰੋਂ ਬਾਹਰ ਕਦਮ ਰੱਖੋ ਅਤੇ ਉਹ ਵੀ ਮਾਸਕ, ਚੁੰਨੀ ਜਾਂ ਗਮਛਾ ਲਗਾ ਕੇ। ਤੁਸੀਂ ਸਾਰੇ ਇਸ ਲੜਾਈ 'ਚ ਸਹਿਯੋਗ ਕਰੋ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸੀਂ ਇਸ ਮੁਸ਼ਕਲ ਸਮੇਂ 'ਚ ਤੁਹਾਡੇ ਪਰਿਵਾਰ ਵਾਲਿਆਂ ਪਤੀ-ਪਤਨੀ, ਬੱਚਿਆਂ, ਮਾਤਾ-ਪਿਤਾ ਦੇ ਤਿਆਗ ਅਤੇ ਬਲੀਦਾਨ ਨੂੰ ਕਦੇ ਭੁੱਲ ਨਹੀਂ ਸਕਦੇ। ਸੋਨੀਆ ਨੇ ਕਿਹਾ ਕਿ ਜ਼ੋਖਮ ਹੋਣ ਦੇ ਬਾਵਜੂਦ ਵੀ ਤੁਹਾਡੇ ਸਹਿਯੋਗ ਅਤੇ ਸਮਰਪਣ ਨਾਲ ਹੀ ਇਸ ਲੜਾਈ ਨੂੰ ਲੜ ਰਹੇ ਹਾਂ। ਇਨਾਂ ਨੂੰ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ।
 

ਪੁਲਸ ਅਤੇ ਜਵਾਨ ਪਹਿਰਾ ਦੇ ਕੇ ਨਿਯਮਾਂ ਦਾ ਪਾਲਣ ਕਰਵਾ ਰਹੇ ਹਨ
ਉਨਾਂ ਨੇ ਅੱਗੇ ਕਿਹਾ ਕਿ ਸਾਡੇ ਸਿਹਤ ਕਰਮਚਾਰੀ ਅਤੇ ਸਮਾਜ ਸੇਵੀ ਸੰਗਠਨ ਵਿਅਕਤੀਗਤ ਸੁਰੱਖਿਆ ਯੰਤਰਾਂ ਦੀ ਕਮੀ ਹੋਣ ਦੇ ਬਾਵਜੂਦ ਇਲਾਜ ਕਰ ਰਹੇ ਹਨ। ਪੁਲਸ ਅਤੇ ਜਵਾਨ ਪਹਿਰਾ ਦੇ ਕੇ ਨਿਯਮਾਂ ਦਾ ਪਾਲਣ ਕਰਵਾ ਰਹੇ ਹਨ। ਸਫ਼ਾਈ ਕਰਮਚਾਰੀ ਇਸ ਮੁਸ਼ਕਲ ਸਮੇਂ 'ਚ ਵੀ ਸਰੋਤਾਂ ਦੀ ਕਮੀ ਤੋਂ ਬਾਅਦ ਵੀ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਵੀ ਲਗਾਤਾਰ ਸਫ਼ਾਈ ਬਣਾਏ ਹੋਏ ਹਨ। ਸਰਕਾਰੀ ਅਫ਼ਸਰ 24 ਘੰਟੇ ਇਸ ਵਾਇਰਸ 'ਤੇ ਕੰਟਰੋਲ ਪਾਉਣ ਅਤੇ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਲਈ ਸਖਤ ਮਿਹਨਤ ਕਰ ਰਹੇ ਹਨ ਪਰ ਤੁਹਾਡੇ ਸਹਿਯੋਗ ਦੇ ਬਿਨਾਂ ਇਨਾਂ ਦੀ ਲੜਾਈ ਕਮਜ਼ੋਰ ਪੈ ਸਕਦੀ ਹੈ ਅਤੇ ਅਸੀਂ ਅਜਿਹਾ ਨਹੀਂ ਹੋਣ ਦੇਣਾ ਹੈ। ਦੱਸਣਯੋਗ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੇਸ਼ ਨੂੰ ਸੰਬੋਧਨ ਕਰਨ ਜਾ ਰਹੇ ਹਨ।


DIsha

Content Editor

Related News