ਸ਼ਰਮਿਕ ਸਪੈਸ਼ਲ ਟਰੇਨਾਂ ‘ਤੇ ਛੋਟੀ ਰਾਜਨੀਤੀ ਨਾ ਕਰੇ ਕਾਂਗਰਸ : ਰੇਲਵੇ ਯੂਨੀਅਨ

Thursday, May 07, 2020 - 09:51 PM (IST)

ਸ਼ਰਮਿਕ ਸਪੈਸ਼ਲ ਟਰੇਨਾਂ ‘ਤੇ ਛੋਟੀ ਰਾਜਨੀਤੀ ਨਾ ਕਰੇ ਕਾਂਗਰਸ : ਰੇਲਵੇ ਯੂਨੀਅਨ

ਨਵੀਂ ਦਿੱਲੀ (ਭਾਸ਼ਾ) -  ਆਲ ਇੰਡੀਆ ਰੇਲਵੇਮੈਂਸ ਫੈਡਰੇਸ਼ਨ (ਏ.ਆਈ.ਆਰ.ਐਫ.) ਨੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸ਼ਰਮਿਕ ਸਪੈਸ਼ਲ ਟਰੇਨਾਂ ਦੇ ਕਿਰਾਏ ਨੂੰ ਲੈ ਕੇ ‘ਛੋਟੀ ਰਾਜਨੀਤੀ ‘ਚ ਸ਼ਾਮਲ ਹੋਣ ਤੋਂ ਬਚਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਟੇਸ਼ਨਾਂ ‘ਤੇ ਬਹੁਤ ਜ਼ਿਆਦਾ ਭੀੜ ਲੱਗਣ ਤੋਂ ਰੋਕਣ ਲਈ ਰੇਲਵੇ ਟਿਕਟ ਦੇ ਪੈਸੇ ਲੈ ਰਹੀ ਹੈ। ਏ.ਆਈ.ਆਰ.ਐਫ. ਨੇ ਸੋਨੀਆ ਨੂੰ ਲਿਖੇ ਪੱਤਰ ‘ਚ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਯਾਤਰਾ ਕਰਣਾ ਖਤਰਨਾਕ ਹੈ ਪਰ ਰੇਲ ਕਰਮਚਾਰੀ ਆਪਣੀ ਸਖਤ ਮਿਹਨਤ ਨਾਲ ਇਸ ਨੂੰ ਸੰਭਵ ਬਣਾ ਰਹੇ ਹਨ। ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਨੇ ਕਾਂਗਰਸ ਪ੍ਰਧਾਨ ਨੂੰ ਲਿਖੇ ਪੱਤਰ ‘ਚ ਕਿਹਾ ਕਿ ਮੈਂ 115 ਸਪੈਸ਼ਲ ਟਰੇਨਾਂ ਰਾਹੀਂ ਘਰ ਪਰਤਣ ‘ਚ ਪ੍ਰਵਾਸੀਆਂ ਦੀ ਮਦਦ ਕਰਣ ਵਾਲੀ ਇੱਕ ਚੰਗੀ ਪ੍ਰਣਾਲੀ ਨੂੰ ਛੋਟੀ ਰਾਜਨੀਤਕ ਲਾਭ ਲਈ ਖ਼ਰਾਬ ਨਾ ਕਰਣ ਦਾ ਅਪੀਲ ਕਰਦਾ ਹਾਂ।


author

Inder Prajapati

Content Editor

Related News