ਰਾਹੁਲ ਨੇ ਟਵੀਟ ਕਰ ਪੁੱਛਿਆ ਸਵਾਲ- ਆਖ਼ਰ ਇੰਨੇ ਸਾਰੇ ਤਾਨਾਸ਼ਾਹਾਂ ਦੇ ਨਾਮ ''M'' ਤੋਂ ਹੀ ਕਿਉਂ ਹੁੰਦੇ ਹਨ ਸ਼ੁਰੂ

02/03/2021 11:56:54 AM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਲਿਸਟ ਜਾਰੀ ਕੀਤੀ ਅਤੇ ਲਿਖਿਆ ਕਿ ਇੰਨੇ ਸਾਰੇ ਤਾਨਾਸ਼ਾਹਾਂ ਦਾ ਨਾਂ 'M' ਤੋਂ ਹੀ ਕਿਉਂ ਸ਼ੁਰੂ ਹੁੰਦਾ ਹੈ। ਇਸ ਦੌਰਾਨ ਰਾਹੁਲ ਵਲੋਂ ਦੁਨੀਆ ਦੇ ਕਈ ਤਾਨਾਸ਼ਾਹਾਂ ਦਾ ਨਾਂ ਵੀ ਜਾਰੀ ਕੀਤਾ ਗਿਆ। 

PunjabKesariਕਾਂਗਰਸ ਨੇਤਾ ਰਾਹੁਲ ਨੇ ਆਪਣੇ ਟਵੀਟ 'ਚ ਐੱਫ. ਮਾਰਕੋਸ (ਫਿਲੀਪੀਨਜ਼), ਬੀ. ਮੁਸੋਲਿਨੀ (ਇਟਲੀ), ਐੱਸ. ਮਿਲੋਸੇਵਿਕ (ਸਰਬੀਆ), ਹੁਸਨੀ ਮੁਬਾਰਕ (ਮਿਸਰ) ਮੋਬੁਤੂ (ਕਾਂਗੋ), ਮਿਸ਼ੇਲ ਮਿਕੋਮਬੇਰੋ (ਬੁਰੂੰਡੀ), ਪਰਵੇਜ਼ ਮੁਸ਼ਰਫ਼ (ਪਾਕਿਸਤਾਨ) ਦਾ ਨਾਂ ਸ਼ਾਮਲ ਕੀਤਾ ਹੈ। ਦੱਸਣਯੋਗ ਹੈ ਕਿ ਰਾਹੁਲ ਵਲੋਂ ਲਗਾਤਾਰ ਖੇਤੀ ਕਾਨੂੰਨਾਂ ਦੇ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਰਾਹੁਲ ਨੇ ਬੀਤੇ ਦਿਨ ਦਿੱਲੀ ਦੀਆਂ ਸਰਹੱਦਾਂ 'ਤੇ ਕੀਤੀ ਸੀਮੈਂਟ ਨਾਲ ਬੈਰੀਕੇਡਿੰਗ 'ਤੇ ਵੀ ਸਵਾਲ ਖੜ੍ਹੇ ਕੀਤੇ ਸਨ। ਰਾਹੁਲ ਨੇ ਕਿਹਾ ਸੀ ਕਿ ਸਰਕਾਰ ਨੂੰ ਪੁਲ ਬਣਾਉਣੇ ਚਾਹੀਦੇ ਹਨ, ਕੰਧਾਂ ਨਹੀਂ।

ਇਹ ਵੀ ਪੜ੍ਹੋ : ਰਾਹੁਲ ਨੇ ਮੋਦੀ ਸਰਕਾਰ 'ਤੇ ਬੋਲਿਆ ਹਮਲਾ, ਕਿਹਾ- ਪੁਲ ਬਣਾਓ, ਕੰਧਾਂ ਨਹੀਂ


DIsha

Content Editor

Related News