ਆਫ ਦਿ ਰਿਕਾਰਡ : ਕਾਂਗਰਸ ਨੂੰ ਆਪਣੀ ਮਰਜ਼ੀ ਨਾਲ ਚਲਾ ਰਹੇ ਰਾਹੁਲ ਨੂੰ ਘੇਰਣ ਦੀ ਤਿਆਰੀ ’ਚ ਬਾਗ਼ੀ

02/24/2021 10:02:57 AM

ਨਵੀਂ ਦਿੱਲੀ- ਰਾਹੁਲ ਗਾਂਧੀ ਨਾ ਤਾਂ ਕਾਂਗਰਸ ਦੇ ਪ੍ਰਧਾਨ ਹਨ ਤੇ ਨਾ ਹੀ ਸੰਸਦੀ ਦਲ ਦੇ ਨੇਤਾ ਪਰ ਫਿਰ ਵੀ ਪਾਰਟੀ ਅਤੇ ਸੰਸਦ ’ਚ ਉਨ੍ਹਾਂ ਦੀ ਹੀ ਚੱਲਦੀ ਹੈ। ਉਹ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦੇ। ਉਹ ਆਪਣੀ ਗੱਲ ਮਨਵਾਉਣ ਲਈ ਬੜੀ ਸਖ਼ਤੀ ਨਾਲ ਕੰਮ ਲੈਂਦੇ ਹਨ ਤੇ ਆਪਣੀ ਮਰਜ਼ੀ ਨਾਲ ਪਾਰਟੀ ’ਚ ਆਪਣੇ ਖ਼ਾਸ ਲੋਕਾਂ ਨੂੰ ਨਿਯੁਕਤ ਕਰਦੇ ਹਨ। ਜਿਸ ਤਰ੍ਹਾਂ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਬਾਹਰ ਦਾ ਰਾਹ ਦਿਖਾਇਆ ਗਿਆ, ਉਸ ਨਾਲ ਬਾਗ਼ੀਆਂ ਦੇ ਗਰੁੱਪ-23 ਨੂੰ ਇਹ ਸਾਫ਼ ਹੋ ਗਿਆ ਕਿ ਉਨ੍ਹਾਂ ਦੇ ਨਾਲ ਵੀ ਇਹੀ ਰਵੱਈਆ ਅਪਣਾਇਆ ਜਾਵੇਗਾ।

ਹਾਲਾਂਕਿ ਪ੍ਰਿਯੰਕਾ ਗਾਂਧੀ ਨੇ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਦੇ ਨਾਲ ਬੈਠਕ ਕਰਕੇ ਮਾਮਲੇ ਨੂੰ ਸੰਭਾਲਣ ਦੀ ਕੋਸ਼ਿਸ ਕੀਤੀ ਪਰ ਰਾਹੁਲ ਇਨ੍ਹਾਂ ਸਾਰੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ। ਉਹ ਪਾਰਟੀ ਨੂੰ ਆਪਣੇ ਤਰੀਕੇ ਨਾਲ ਚਲਾ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਭਰੋਸੇਮੰਦਾਂ ਦੀ ਇਕ ਟੀਮ ਬਣਾ ਲਈ ਹੈ। ਇਸ ਟੀਮ ’ਚ ਜਨਰਲ ਸਕੱਤਰ ਕੇ. ਸੀ. ਵੇਨੂੰਗੋਪਾਲ ਉਨ੍ਹਾਂ ਦੇ ਸੱਜੇ ਹੱਥ ਦੇ ਰੂਪ ’ਚ ਉੱਭਰ ਰਹੇ ਹਨ। ਜੋ ਹੈਸੀਅਤ ਕਦੇ ਸੋਨੀਆ ਗਾਂਧੀ ਲਈ ਅਹਿਮਦ ਪਟੇਲ ਦੀ ਸੀ, ਉਹੀ ਅੱਜ ਰਾਹੁਲ ਲਈ ਵੇਨੂੰਗੋਪਾਲ ਹਾਸਲ ਕਰ ਚੁੱਕੇ ਹਨ। ਵੇਨੂੰਗੋਪਾਲ ਤੋਂ ਇਲਾਵਾ ਰਣਦੀਪ ਸੁਰਜੇਵਾਲਾ, ਪ੍ਰਵੀਣ ਚਕਰਵਰਤੀ, ਗੌਰਵ ਗੋਗੋਈ ਤੇ ਰਵਨੀਤ ਬਿੱਟੂ ਰਾਹੁਲ ਦੇ ਕਾਫ਼ੀ ਨੇੜੇ ਹਨ।

ਇਹ ਵੀ ਪੜ੍ਹੋ : ਪੁਡੂਚੇਰੀ ਨੂੰ ਲੈ ਕੇ ਕੇਂਦਰ 'ਤੇ ਭੜਕੇ ਰਾਹੁਲ, ਬੋਲੇ- ਚੁਣੀਆਂ ਹੋਈਆਂ ਸਰਕਾਰਾਂ ਸੁੱਟਦੇ ਹਨ PM ਮੋਦੀ

ਜਿਸ ਢੰਗ ਨਾਲ ਨਾਨਾ ਪਟੋਲੇ ਨੂੰ ਮਹਾਰਾਸ਼ਟਰ ਦੇ ਵਿਧਾਨ ਸਭਾ ਸਪੀਕਰ ਦੇ ਅਹੁਦੇ ਤੋਂ ਹਟਾ ਕੇ ਮਹਾਰਾਸ਼ਟਰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ, ਉਸ ਨਾਲ ਅਖਿਲ ਭਾਰਤੀ ਕਾਂਗਰਸ ਕਮੇਟੀ ਹੈਰਾਨ ਹੈ। ਮਹਾਰਾਸ਼ਟਰ ’ਚ ਭਾਵੇ ਕੋਈ ਵੀ ਪਟੋਲੇ ਨੂੰ ਪਸੰਦ ਨਾ ਕਰਦਾ ਹੋਵੇ ਪਰ ਉਹ ਸੂਬੇ ’ਚ ਸ਼ਿਵਸੈਨਾ ਅਤੇ ਸ਼ਰਦ ਪਵਾਰ ਨਾਲ ਲੜਣ ਲਈ ਰਾਹੁਲ ਗਾਂਧੀ ਦੇ ਜਰਨੈਲ ਬਣ ਗਏ ਹਨ। ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਕਾਂਗਰਸ ਤੋਂ ਕਿਸੇ ਮੰਤਰੀ ਨੂੰ ਹਟਾ ਕੇ ਉਸ ਦੇ ਸਥਾਨ ’ਤੇ ਨਾਨਾ ਪਟੋਲੇ ਨੂੰ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ।

ਬਾਗ਼ੀਆਂ ਦੇ ਨਾਲ ਪੱਤਰ ’ਤੇ ਹਸਤਾਖ਼ਰ ਕਰਨ ਕਾਰਣ ਮੁਕੁਲ ਵਾਸਨਿਕ ’ਤੇ ਰਾਹੁਲ ਦੀ ਟੇਡੀ ਨਜ਼ਰ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗੁਲਾਮ ਨਬੀ ਆਜ਼ਾਦ ਆਨੰਦ ਸ਼ਰਮਾ ਅਤੇ ਭੁਪਿੰਦਰ ਸਿੰਘ ਹੁੱਡਾ ਦੇ ਨਾਲ ਮਿਲ ਕੇ ਰਾਹੁਲ ਵਿਰੁੱਧ ਗਰੁੱਪ-23 ਦੀ ਨਵੀਂ ਰਣਨੀਤੀ ’ਤੇ ਕੰਮ ਕਰ ਰਹੇ ਹਨ। ਹੁੱਡਾ ਅਤੇ ਸ਼ਰਮਾ ਹਾਲ ਹੀ ’ਚ ਇਕ ਸੰਮੇਲਨ ’ਚ ਦਿਸੇ ਸਨ ਅਤੇ ਦੋਵੇਂ ਨੇਤਾਵਾਂ ਨੇ ਇਸ ਮੁੱਦੇ ’ਤੇ ਚਰਚਾ ਕੀਤੀ ਸੀ। ਬਾਅਦ ’ਚ ਦੋਵੇਂ ਗੁਲਾਮ ਨਬੀ ਆਜ਼ਾਦ ਦੇ ਘਰ ਗਏ ਸਨ। ਉੱਧਰ ਆਜ਼ਾਦ ਭਾਜਪਾ ਨੇਤਾਵਾਂ ਦੀਆਂ ਅੱਖਾਂ ਦਾ ਤਾਰਾ ਬਣੇ ਹੋਏ ਹਨ ਅਤੇ ਉਨ੍ਹਾਂ ਨੂੰ ਘੱਟ-ਗਿਣਤੀ ਮੰਤਰਾਲਾ ਦੇ ਪ੍ਰੋਗਰਾਮਾਂ ਦਾ ਮੁੱਖ ਮਹਿਮਾਨ ਬਣਾਇਆ ਜਾ ਰਿਹਾ ਹੈ। ਕੋਈ ਖਿਚੜੀ ਪਕ ਰਹੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਛੁੱਟੀਆਂ ਤੋਂ ਬਾਅਦ 8 ਮਾਰਚ ਤੋਂ ਮੁੜ ਸ਼ੁਰੂ ਹੋਣ ਵਾਲੇ ਸੰਸਦ ਦੇ ਅਜਲਾਸ ’ਤੇ ਰਹਿਣਗੀਆਂ।

ਇਹ ਵੀ ਪੜ੍ਹੋ : ਭੀੜ ਜੁਟਾਉਣ ਨਾਲ ਕਾਨੂੰਨ ਹੀ ਨਹੀਂ, ਸਰਕਾਰਾਂ ਵੀ ਬਦਲ ਜਾਇਆ ਕਰਦੀਆਂ ਨੇ : ਰਾਕੇਸ਼ ਟਿਕੈਤ


DIsha

Content Editor

Related News