''ਤਾਲਾਬੰਦੀ ਫੇਲ'' ਦੱਸਣ ''ਤੇ ਰਾਹੁਲ ਨੂੰ ਰਵੀਸ਼ੰਕਰ ਦਾ ਜਵਾਬ- ਝੂਠ ਨਾ ਫੈਲਾਓ

05/27/2020 1:20:20 PM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਤਾਲਾਬੰਦੀ ਦੇ ਫੇਲ ਹੋਣ ਦੇ ਦੋਸ਼ਾਂ 'ਤੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਜਵਾਬ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਰਾਹੁਲ ਗਾਂਧੀ ਬੇਬੁਨਿਆਦ ਦੋਸ਼ ਲੱਗਾ ਰਹੇ ਹਨ, ਤਾਲਾਬੰਦੀ ਨੂੰ ਲੈ ਕੇ ਜੋ ਬਿਆਨ ਦਿੱਤਾ ਗਿਆ, ਉਹ ਗਲਤ ਹੈ। ਦੁਨੀਆ ਦਾ ਟਾਪ 15 ਦੇਸ਼ਾਂ ਦੀ ਕੁੱਲ ਆਬਾਦੀ 142 ਕਰੋੜ ਹੈ, ਭਾਰਤ ਦੀ ਆਬਾਦੀ 137 ਕਰੋੜ ਹੈ। ਇਨ੍ਹਾਂ 15 ਦੇਸ਼ਾਂ 'ਚ 3 ਲੱਖ 43 ਹਜ਼ਾਰ ਤੋਂ ਵਧ ਲੋਕ ਮਰ ਗਏ ਹਨ ਪਰ ਸਾਡੇ ਦੇਸ਼ 'ਚ 4 ਹਜ਼ਾਰ ਦੇ ਨੇੜੇ-ਤੇੜੇ ਮੌਤਾਂ ਹੋਈਆਂ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਸਿਰਫ਼ ਝੂਠ ਫੈਲਾ ਰਹੇ ਹਨ, ਹਾਲੇ ਕੋਰੋਨਾ ਦੀ ਕੋਈ ਵੈਕਸੀਨ ਨਹੀਂ ਹੈ, ਅਜਿਹੇ 'ਚ ਲਾਕਡਾਊਨ ਹੀ ਇਕ ਉਪਾਅ ਹੈ। ਰਾਹੁਲ ਗਾਂਧੀ ਦੇਸ਼ ਦੀ ਏਕਤਾ ਨੂੰ ਖੰਡਿਤ ਕਰਨ ਵਾਲਿਆਂ ਨੂੰ ਵਧਾਈ ਦੇ ਰਹੇ ਹਨ, ਜੋ ਪੂਰੀ ਤਰ੍ਹਾਂ ਨਾਲ ਗਲਤ ਹੈ। ਜਦੋਂ ਤੋਂ ਕੋਰੋਨਾ ਦੇ ਮੰਦਭਾਗੀ ਹਾਲਾਤ ਆਏ ਹਨ, ਉਦੋਂ ਤੋਂ ਰਾਹੁਲ ਗਾਂਧੀ ਦੇਸ਼ ਦੇ ਸੰਕਲਪ ਨੂੰ ਇਸ ਲੜਾਈ ਦੇ ਮਾਮਲੇ 'ਚ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਚੋਣਾਂ 'ਚ ਰਾਹੁਲ ਗਾਂਧੀ ਨੀਰਵ ਮੋਦੀ ਦੀ ਗੱਲ ਕਰ ਰਹੇ ਸਨ ਪਰ ਉਨ੍ਹਾਂ ਦੇ ਸਾਥੀ ਲੰਡਨ 'ਚ ਨੀਰਵ ਮੋਦੀ ਦੀ ਮਦਦ ਕਰ ਰਹੇ ਹਨ।

ਰਵੀਸ਼ੰਕਰ ਬੋਲੇ ਕਿ ਭੀਲਵਾੜਾ ਮਾਡਲ ਦਾ ਸਿਹਰਾ ਰਾਹੁਲ ਗਾਂਧੀ ਨੂੰ ਦਿੱਤਾ ਗਿਆ ਪਰ ਉੱਥੋਂ ਦੇ ਸਰਪੰਚ ਦਾ ਕਹਿਣਾ ਹੈ ਕਿ ਇਹ ਮਿਹਨਤ ਉੱਥੇ ਦੇ ਲੋਕਾਂ ਦੀ ਹੈ। ਕੇਂਦਰੀ ਮੰਤਰੀ ਨੇ ਦੋਸ਼ ਲਗਾਇਆ ਕਿ ਰਾਹੁਲ ਨੇ ਦਾਅਵਾ ਕੀਤਾ ਕਿ ਵਾਇਨਾਡ ਦੇ ਮਾਡਲ ਦੀ ਸਿਹਤ ਮੰਤਰਾਲੇ ਨੇ ਤਾਰੀਫ਼ ਕੀਤੀ ਹੈ ਪਰ ਵਾਇਨਾਡ ਨੂੰ ਸਿਹਤ ਮਹਿਕਮੇ ਨੇ ਤਾਰੀਫ਼ ਕੀਤੀ ਹੈ ਪਰ ਵਾਇਨਾਡ ਨੂੰ ਸਿਹਤ ਮਕਿਹਮਾ ਹੌਟਸਪਾਟ ਦੱਸ ਚੁਕਿਆ ਹੈ। ਪ੍ਰਵਾਸੀ ਮਜ਼ਦੂਰਾਂ ਦੇ ਮਸਲੇ 'ਤੇ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਯੂਪੀ-ਬਿਹਾਰ ਵਰਗੇ ਸੂਬਿਆਂ 'ਚ ਸੈਂਕੜੇ ਦੀ ਗਿਣਤੀ 'ਚ ਟਰੇਨ ਚੱਲ ਰਹੀਆਂ ਹਨ ਪਰ ਮਹਾਰਾਸ਼ਟਰ 'ਚ ਕਾਫੀ ਘੱਟ ਟਰੇਨਾਂ ਜਾ ਰਹੀਆਂ ਹਨ, ਉੱਥੇ ਕਾਂਗਰਸ ਦੀ ਸਰਕਾਰ ਹੈ।


DIsha

Content Editor

Related News