ਮਹਿੰਗਾਈ ਅਤੇ ਮੰਦੀ ਨੂੰ ਲੈ ਕੇ ਸਰਕਾਰ ''ਤੇ ਵਰ੍ਹੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ

Monday, Nov 02, 2020 - 12:39 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮਹਿੰਗਾਈ ਅਤੇ ਮੰਦੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੂੰਜੀਪਤੀਆਂ ਨੂੰ ਉਤਸ਼ਾਹ ਦੇ ਰਹੀ ਹੈ ਅਤੇ ਗਰੀਬਾਂ ਨੂੰ ਨਜ਼ਰਅੰਦਾਜ ਕਰ ਰਹੀ ਹੈ। ਰਾਹੁਲ ਨੇ ਇਕ ਟਵੀਟ ਕਰਦੇ ਹੋਏ ਕਿਹਾ,''ਦੇਸ਼ ਦੇ ਕਿਸਾਨਾਂ ਨੇ ਮੰਗੀ ਮੰਡੀ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਫੜਾ ਦਿੱਤੀ ਭਿਆਨਕ ਮੰਦੀ।'' ਕਾਂਗਰਸ ਨੇਤਾ ਨੇ ਇਸ ਟਵੀਟ ਦੇ ਨਾਲ ਹੀ ਮੰਡੀ ਦੀ ਇਕ ਤਸਵੀਰ ਵੀ ਪੋਸਟ ਕੀਤੀ। ਜਿਸ 'ਚ ਲਿਖਿਆ ਹੈ ਕਿ ਬਿਹਾਰ 'ਚ ਕਿਸਾਨਾਂ ਨੇ ਸਰਕਾਰ ਦੇ ਖੇਤੀਬਾੜੀ ਉਤਪਾਦ ਬਜ਼ਾਰ ਕਮੇਟੀ-ਏ.ਪੀ.ਐੱਮ.ਸੀ. ਵਰਗੇ ਸੁਧਾਰ ਵਾਲੇ ਕਦਮਾਂ ਨੂੰ ਨਕਾਰ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ : ਪਤੀ ਨੇ ਪਹਿਲਾਂ ਪਤਨੀ ਦਾ ਚਾਕੂ ਮਾਰ ਕੀਤਾ ਕਤਲ, ਫਿਰ ਖ਼ੁਦ ਖਾ ਲਿਆ ਜ਼ਹਿਰ, ਇਹ ਸੀ ਵਜ੍ਹਾ

ਪ੍ਰਿਯੰਕਾ ਗਾਂਧੀ ਨੇ ਕਿਹਾ,''ਭਾਜਪਾ ਦਾ ਜਨਤਾ ਨੂੰ ਦੀਵਾਲੀ ਦਾ ਤੋਹਫਾ- ਭਿਆਨਕ ਮਹਿੰਗਾਈ। ਭਾਜਪਾ ਦਾ ਆਪਣੇ ਪੂੰਜੀਪਤੀ ਦੋਸਤ ਨੂੰ ਦੀਵਾਲੀ ਤੋਹਫਾ- 6 ਏਅਰਪੋਰਟ। ਪੂੰਜੀਪਤੀਆਂ ਦਾ ਸਾਥ, ਪੂੰਜੀਪਤੀਆਂ ਦਾ ਵਿਕਾਸ।'' ਦੱਸਣਯੋਗ ਹੈ ਕਿ ਕਾਂਗਰਸ ਆਏ ਦਿਨ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦੀ ਰਹਿੰਦੀ ਹੈ। ਆਸਮਾਨ ਛੂੰਹਦੀ ਮਹਿੰਗਾਈ ਦਰਮਿਆਨ ਦੇਸ਼ ਦੀ ਅਰਥ ਵਿਵਸਥਾ ਆਰਥਿਕ ਸੁਸਤੀ ਦੇ ਦੌਰ 'ਚੋਂ ਲੰਘ ਰਹੀ ਹੈ। ਕਾਂਗਰਸ ਨੇ ਐਤਵਾਰ ਨੂੰ ਸਰਕਾਰ ਤੋਂ ਕਾਲਾਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਮਹਿੰਗਾਈ 'ਤੇ ਰੋਕ ਲਗਾਉਣ ਲਈ ਬਜ਼ਾਰ 'ਚ ਖਾਧ ਵਸਤੂਆਂ ਦਾ ਪੂਰਾ ਭੰਡਾਰ ਉਪਲੱਬਧ ਕਰਵਾਉਣ ਲਈ ਕਿਹਾ।

PunjabKesari

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ


DIsha

Content Editor

Related News