ਸਰਕਾਰ ਕਦੋਂ ਤੱਕ ਰੁਜ਼ਗਾਰ ਦੇਣ ਤੋਂ ਪਿੱਛੇ ਹਟੇਗੀ : ਰਾਹੁਲ ਗਾਂਧੀ

Thursday, Sep 17, 2020 - 11:33 AM (IST)

ਸਰਕਾਰ ਕਦੋਂ ਤੱਕ ਰੁਜ਼ਗਾਰ ਦੇਣ ਤੋਂ ਪਿੱਛੇ ਹਟੇਗੀ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਲਗਾਤਾਰ ਜਾਰੀ ਹੈ ਅਤੇ ਵੀਰਵਾਰ ਨੂੰ ਉਨ੍ਹਾਂ ਨੇ ਬੇਰੁਜ਼ਗਾਰੀ ਨੂੰ ਲੈ ਕੇ ਨਿਸ਼ਾਨਾ ਸਾਧਿਆ। ਸੋਸ਼ਲ ਮੀਡੀਆ 'ਤੇ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਅੱਜ ਯਾਨੀ ਵੀਰਵਾਰ ਨੂੰ ਸਮੂਹਕ ਰੂਪ ਨਾਲ ਬੇਰੁਜ਼ਗਾਰੀ ਦਿਵਸ ਮਨ੍ਹਾ ਰਹੀ ਹੈ ਅਤੇ ਰਾਹੁਲ ਨੇ ਵੀ ਇਸ ਮੌਕੇ 'ਤੇ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਰੁਜ਼ਗਾਰ ਦਾ ਸਨਮਾਨ ਕਦੋਂ ਦੇਵੇਗੀ? ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀ.ਐੱਮ. ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਟਵੀਟ ਕਰ ਕੇ ਵਧਾਈ ਦਿੱਤੀ ਸੀ।

PunjabKesariਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ ਟਵੀਟ 'ਚ ਕਿਹਾ,''ਇਹੀ ਕਾਰਨ ਹੈ ਕਿ ਦੇਸ਼ ਦਾ ਨੌਜਵਾਨ ਅੱਜ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਮਨਾਉਣ 'ਤੇ ਮਜ਼ਬੂਰ ਹੈ। ਰੁਜ਼ਗਾਰ ਸਨਮਾਨ ਹੈ। ਸਰਕਾਰ ਕਦੋਂ ਤੱਕ ਇਹ ਸਨਮਾਨ ਦੇਣ ਤੋਂ ਪਿੱਛੇ ਹਟੇਗੀ?'' ਰਾਹੁਲ ਨੇ ਟਵੀਟ ਨਾਲ ਇਕ ਅਖਬਾਰ ਦੀ ਰਿਪੋਰਟ ਵੀ ਅਪਲੋਡ ਕੀਤੀ ਹੈ, ਜਿਸ 'ਚ ਦੇਸ਼ 'ਚ ਇਕ ਕਰੋੜ ਤੋਂ ਵੱਧ ਲੋਕਾਂ ਦੇ ਬੇਰੁਜ਼ਗਾਰ ਹੋਣ, ਜਦੋਂ ਕਿ ਸਰਕਾਰੀ ਨੌਕਰੀਆਂ 'ਚ ਸਿਰਫ਼ ਕੁਝ ਲੱਖ ਅਸਾਮੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ।


author

DIsha

Content Editor

Related News