ਰਾਹੁਲ ਗਾਂਧੀ ਨੇ ਦੱਸਿਆ- ਕਿਉਂ ਭਾਰਤ ਦਾ ਦੁਸ਼ਮਣ ਬਣਿਆ ਚੀਨ, ਜਾਰੀ ਕੀਤਾ ਆਪਣਾ ਵੀਡੀਓ

Saturday, Jul 18, 2020 - 02:32 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਵਿਦੇਸ਼ ਅਤੇ ਆਰਥਿਕ ਨੀਤੀਆਂ ਨੂੰ ਬੇਹੱਦ ਕਮਜ਼ੋਰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਰਕਾਰ ਦੇ ਪ੍ਰਤੀ ਜਨਤਾ ਦਾ ਵਿਸ਼ਵਾਸ ਡਗਮਗਾਇਆ ਹੈ, ਜਿਸ ਨੂੰ ਦੇਖਦੇ ਹੋਏ ਚੀਨ ਨੂੰ ਲੱਗਾ ਕਿ ਇਹੀ ਸਹੀ ਸਮਾਂ ਹੈ ਅਤੇ ਇਸ ਦਾ ਫਾਇਦਾ ਚੁੱਕ ਕੇ ਉਸ ਨੇ ਸਾਰੀਆਂ ਸਰਹੱਦਾਂ 'ਚ ਘੁਸਪੈਠ ਕਰਨ ਦੀ ਹਿੰਮਤ ਕੀਤੀ ਹੈ।

ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਵੀਡੀਓ 'ਚ ਕਿਹਾ ਕਿ ਕਿਸੇ ਵੀ ਦੇਸ਼ ਦੀ ਰੱਖਿਆ ਕਿਸੇ ਇਕ ਬਿੰਦੂ 'ਤੇ ਨਹੀਂ ਟਿਕੀ ਹੁੰਦੀ ਹੈ, ਸਗੋਂ ਇਹ ਕੰਮ ਕਈ ਸ਼ਕਤੀਆਂ ਦਾ ਮੇਲ ਹੁੰਦਾ ਹੈ, ਜਿਸ 'ਚ ਵਿਦੇਸ਼ ਅਤੇ ਆਰਥਿਕ ਨੀਤੀ ਅਤੇ ਜਨਤਾ ਦੀ ਸਰਕਾਰ ਦੇ ਪ੍ਰਤੀ ਵਿਸ਼ਵਾਸ ਵਰਗੇ ਤੱਤ ਸ਼ਾਮਲ ਹਨ ਪਰ ਪਿਛਲੇ 6 ਸਾਲਾਂ ਦੌਰਾਨ ਭਾਰਤ ਇਨ੍ਹਾਂ ਸਾਰੇ ਬਿੰਦੂਆਂ 'ਤੇ ਪਰੇਸ਼ਾਨ ਅਤੇ ਬਿਖਰੀ ਰਹੀ ਹੈ। ਦੁਨੀਆ ਦੇ ਕਈ ਦੇਸ਼ਾਂ ਨਾਲ ਸਾਡੇ ਸੰਬੰਧ ਬਹੁਤ ਚੰਗੇ ਸਨ। ਅਮਰੀਕਾ ਨਾਲ ਸਾਡੀ ਰਣਨੀਤਕ ਸਾਂਝੇਦਾਰੀ ਸੀ।

ਕਾਂਗਰਸ ਨੇਤਾ ਨੇ ਕਿਹਾ ਕਿ ਰੂਸ ਸਾਡਾ ਰਵਾਇਤੀ ਦੋਸਤ ਰਿਹਾ ਹੈ ਅਤੇ ਦੁਨੀਆ ਨਾਲ ਇਨ੍ਹਾਂ ਦੇਸ਼ਾਂ ਨੇ ਭਾਰਤ ਦੇ ਸੰਬੰਧ ਬਿਹਤਰ ਬਣਾਉਣ 'ਚ ਮਦਦ ਕੀਤੀ ਪਰ ਅੱਜ ਸਾਡੇ ਕੋਲ ਇਕ ਅਜਿਹਾ ਭਾਰਤ ਹਨ, ਜੋ ਆਰਥਿਕ ਰੂਪ ਨਾਲ ਬਹੁਤ ਮੁਸ਼ਕਲ ਹੈ। ਜਿੱਥੇ ਤੱਕ ਉਸ ਦੀ ਵਿਦੇਸ਼ ਨੀਤੀ ਦਾ ਸਵਾਲ ਹੈ ਤਾਂ ਅੱਜ ਆਪਣੇ ਗੁਆਂਢੀਆਂ ਨਾਲ ਸਾਡੇ ਸੰਬੰਧ ਬਹੁਤ ਠੀਕ ਨਹੀਂ ਹਨ। ਇਸ ਤੋਂ ਪਹਿਲਾਂ ਨੇਪਾਲ, ਭੂਟਾਨ, ਸ਼੍ਰੀਲੰਕਾ ਸਾਡੇ ਦੋਸਤ ਰਾਸ਼ਟਰ ਸਨ। ਪਾਕਿਸਤਾਨ ਤੋਂ ਇਲਾਵਾ ਸਾਡੇ ਗੁਆਂਢੀ ਭਾਰਤ ਨਾਲ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਖੁਦ ਨੂੰ ਭਾਰਤ ਨਾਲ ਭਾਗੀਦਾਰ ਦੇ ਰੂਪ 'ਚ ਦੇਖਿਆ।

ਰਾਹੁਲ ਨੇ ਕਿਹਾ ਕਿ ਅੱਜ ਸਥਿਤੀ ਇਸ ਦੇ ਬਿਲਕੁਲ ਉਲਟ ਹੈ। ਸਾਡੇ ਸੰਬੰਧ ਗੁਆਂਢੀਆਂ ਨਾਲ ਖਰਾਬ ਹੋਏ ਹਨ, ਇਸ ਲਈ ਸ਼੍ਰੀਲੰਕਾ ਨੇ ਚੀਨੀਆਂ ਨੂੰ ਇਕ ਬੰਦਰਗਾਹ ਦੇ ਦਿੱਤਾ ਹੈ। ਮਾਲਦੀਵ ਪਰੇਸ਼ਾਨ ਹੈ, ਭੂਟਾਨ ਪਰੇਸ਼ਾਨ ਹੈ। ਅਸੀਂ ਆਪਣੇ ਵਿਦੇਸ਼ੀਆਂ ਸਹਿਯੋਗੀਆਂ ਅਤੇ ਆਪਣੇ ਗੁਆਂਢ ਨਾਲ ਰਿਸ਼ਤੇ ਖਰਾਬ ਕਰ ਲਏ ਹਨ ਅਤੇ ਇਸੇ ਸਥਿਤੀ ਨੂੰ ਦੇਖਦੇ ਹੋਏ ਚੀਨ ਨੇ ਫੈਸਲਾ ਕੀਤਾ ਕਿ ਇਹ ਸਭ ਤੋਂ ਚੰਗਾ ਸਮਾਂ ਹੈ ਅਤੇ ਇਸ ਲਈ ਉਸ ਨੇ ਸਾਡੇ ਨਾਲ ਸਰਹੱਦ 'ਤੇ ਅਜਿਹੀ ਹਰਕਤ ਕੀਤੀ।


DIsha

Content Editor

Related News