ਮੇਕ ਇਨ ਇੰਡੀਆ ਦੀ ਗੱਲ ਕਰ ਕੇ ਚੀਨ ਤੋਂ ਸਾਮਾਨ ਮੰਗਾਉਂਦੀ ਹੈ ਭਾਜਪਾ : ਰਾਹੁਲ ਗਾਂਧੀ

Tuesday, Jun 30, 2020 - 12:00 PM (IST)

ਮੇਕ ਇਨ ਇੰਡੀਆ ਦੀ ਗੱਲ ਕਰ ਕੇ ਚੀਨ ਤੋਂ ਸਾਮਾਨ ਮੰਗਾਉਂਦੀ ਹੈ ਭਾਜਪਾ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਮੋਦੀ ਸਰਕਾਰ ਗੱਲ ਤਾਂ ਮੇਡ ਇਨ ਇੰਡੀਆ ਦੀ ਕਰਦੀ ਹੈ ਪਰ ਸਾਰਾ ਸਾਮਾਨ ਚੀਨ ਤੋਂ ਹੀ ਮੰਗਾਉਂਦੀ ਹੈ। ਰਾਹੁਲ ਗਾਂਧੀ ਨੇ ਇਸ ਦੇ ਨਾਲ ਇਕ ਗਰਾਫ਼ ਸਾਂਝਾ ਕੀਤਾ, ਜਿਸ 'ਚ ਯੂ.ਪੀ.ਏ. ਅਤੇ ਐੱਨ.ਡੀ.ਏ. ਸਰਕਾਰ ਦੀ ਤੁਲਨਾ ਕੀਤੀ ਗਈ ਹੈ। ਇਸ 'ਚ ਚੀਨ ਤੋਂ ਆਉਣ ਵਾਲੇ ਸਾਮਾਨ ਦੀ ਤੁਲਨਾ ਕੀਤੀ ਗਈ ਹੈ। ਰਾਹੁਲ ਵਲੋਂ ਸਾਂਝੇ ਕੀਤੇ ਚਾਰਟ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੱਗੀ ਹੋਈ ਹੈ।

PunjabKesariਰਾਹੁਲ ਵਲੋਂ ਟਵੀਟ ਕੀਤੇ ਚਾਰਟ ਅਨੁਸਾਰ,''ਯੂ.ਪੀ.ਏ. ਕਾਰਜਕਾਲ 'ਚ ਵੱਧ ਤੋਂ ਵੱਧ 14 ਫੀਸਦੀ ਤੱਕ ਹੀ ਚੀਨ ਤੋਂ ਸਾਮਾਨ ਮੰਗਾਇਆ ਗਿਆ ਸੀ, ਜਦੋਂ ਕਿ ਮੋਦੀ ਸਰਕਾਰ ਦੇ ਕਾਰਜਕਾਲ 'ਚ ਇਹ 18 ਫੀਸਦੀ ਤੱਕ ਗਿਆ ਅਤੇ ਵੱਧਦਾ ਹੀ ਗਿਆ ਹੈ। ਰਾਹੁਲ ਨੇ ਲਿਖਿਆ ਕਿ ਅੰਕੜੇ ਝੂਠ ਨਹੀਂ ਬੋਲਦੇ ਹਨ।


author

DIsha

Content Editor

Related News