ਭਰਤੀ ਅਤੇ ਰੁਜ਼ਗਾਰ ਨਾਲ ਜੁੜੀਆਂ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਸਰਕਾਰ : ਰਾਹੁਲ ਗਾਂਧੀ
Friday, Sep 04, 2020 - 12:13 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੀ ਸਥਿਤੀ ਅਤੇ ਕਰਮਚਾਰੀ ਚੋਣ ਕਮਿਸ਼ਨ (ਐੱਸ.ਐੱਸ.ਸੀ.) ਅਤੇ ਕੁਝ ਹੋਰ ਪ੍ਰੀਖਿਆਵਾਂ ਦੇ ਨਤੀਜਿਆਂ 'ਚ ਦੇਰੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਦੇ ਰੁਜ਼ਗਾਰ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ। ਉਨ੍ਹਾਂ ਨੇ ਟਵੀਟ ਕੀਤਾ,''ਮੋਦੀ ਸਰਕਾਰ, ਰੁਜ਼ਗਾਰ, ਬਹਾਲੀ, ਪ੍ਰੀਖਿਆ ਦੇ ਨਤੀਜੇ ਦਿਓ, ਦੇਸ਼ ਦੇ ਨੌਜਵਾਨਾਂ ਦੀ ਸਮੱਸਿਆ ਦਾ ਹੱਲ ਦਿਓ।'' ਇਸੇ ਮੁੱਦੇ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਸਰਕਾਰ 'ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''2017-ਐੱਸ.ਐੱਸ.ਸੀ. ਸੀ.ਜੀ.ਐੱਲ. ਸੰਯੁਕਤ ਗਰੈਜੂਏਸ਼ਨ ਪੱਧਰ) ਦੀਆਂ ਭਰਤੀਆਂ 'ਚ ਹਾਲੇ ਤੱਕ ਨਿਯੁਕਤੀ ਨਹੀਂ ਹੋਈ। 2018- ਸੀ.ਜੀ.ਐੱਲ. ਪ੍ਰੀਖਿਆ ਦੇ ਨਤੀਜੇ ਤੱਕ ਨਹੀਂ ਆਏ। 2019- ਸੀ.ਜੀ.ਐੱਲ. ਦੀ ਪ੍ਰੀਖਿਆ ਹੀ ਨਹੀਂ ਹੋਈ। 2020-ਐੱਸ.ਐੱਸ.ਸੀ. ਸੀ.ਜੀ.ਐੱਲ. ਦੀਆਂ ਭਰਤੀਆਂ ਕੱਢੀਆਂ ਨਹੀਂ ਨਹੀਂ।'' ਪ੍ਰਿਯੰਕਾ ਨੇ ਦਾਅਵਾ ਕੀਤਾ,''ਭਾਰਤੀ ਨਿਕਲੇ ਤਾਂ ਪ੍ਰੀਖਿਆ ਨਹੀਂ, ਪ੍ਰੀਖਿਆ ਹੋਵੇ ਤਾਂ ਨਤੀਜੇ ਨਹੀਂ, ਨਤੀਜੇ ਆ ਜਾਣ ਤਾਂ ਨਿਯੁਕਤੀ ਨਹੀਂ। ਨਿੱਜੀ ਖੇਤਰ 'ਚ ਛੰਟਣੀ ਅਤੇ ਸਰਕਾਰੀ 'ਚ ਭਰਤੀਆਂ 'ਤੇ ਤਾਲਾ ਲੱਗਣ ਨਾਲ ਨੌਜਵਾਨਾਂ ਦਾ ਭਵਿੱਖ ਬਰਬਾਦ ਹੋ ਰਿਹਾ ਹੈ ਪਰ ਸਰਕਾਰ ਸੱਚ 'ਤੇ ਪਰਦਾ ਸੁੱਟਣ ਲਈ ਇਸ਼ਤਿਹਾਰਾਂ ਅਤੇ ਭਾਸ਼ਣਾਂ 'ਚ ਝੂਠ ਪਰੋਸ ਰਹੀ ਹੈ।''