ਰਾਹੁਲ ਗਾਂਧੀ ਨੇ ਕੋਰੋਨਾ ਕਾਰਣ ਹੋਈਆਂ ਮੌਤਾਂ ਨੂੰ ਲੈ ਕੇ ਸਰਕਾਰ ''ਤੇ ਸਾਧਿਆ ਨਿਸ਼ਾਨਾ
Monday, Oct 19, 2020 - 05:56 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਦੀ ਜੀ.ਡੀ.ਪੀ. ਵਾਧੇ ਦਰ 'ਚ ਜ਼ਿਆਦਾ ਗਿਰਾਵਟ ਦੇ ਅਨੁਮਾਨ ਅਤੇ ਪ੍ਰਤੀ 10 ਲੱਖ ਆਬਾਦੀ 'ਤੇ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਦੱਸ ਦੇਈਏ ਕਿ ਏਸ਼ੀਆ ਦੇ ਕਈ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਜੀ.ਡੀ.ਪੀ. ਵਾਧੇ ਦਰ 'ਚ ਜ਼ਿਆਦਾ ਗਿਰਾਵਟ ਆਈ ਹੈ। ਉਨ੍ਹਾਂ ਨੇ ਆਈ.ਐੱਮ.ਐੱਫ. ਅਤੇ ਕੁਝ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਟਵਿੱਟਰ 'ਤੇ ਕੁਝ ਅੰਕੜੇ ਸਾਂਝੇ ਕਰਦੇ ਹੋਏ ਕਿਹਾ,''ਅਰਥ ਵਿਵਸਥਾ ਨੂੰ ਕਿਵੇਂ ਪੂਰੀ ਤਰ੍ਹਾਂ ਨਸ਼ਟ ਕੀਤਾ ਗਿਆ ਅਤੇ ਤੇਜ਼ੀ ਨਾਲ ਇੰਨੇ ਜ਼ਿਆਦਾ ਲੋਕ (ਕੋਰੋਨਾ ਨਾਲ) ਪੀੜਤ ਹੋਏ ਗਏ।''
ਕਾਂਗਰਸ ਨੇਤਾ ਨੇ ਜੋ ਅੰਕੜੇ ਸਾਂਝੇ ਕੀਤੇ, ਉਨ੍ਹਾਂ ਅਨੁਸਾਰ, ਮੌਜੂਦਾ ਵਿੱਤ ਸਾਲ 'ਚ ਭਾਰਤ ਦੀ ਜੀ.ਡੀ.ਪੀ. ਵਾਧਾ ਦਰ 10.30 ਫੀਸਦੀ ਰਹਿਣ ਦਾ ਅਨੁਮਾਨ ਹੈ, ਜੋ ਇੰਡੋਨੇਸ਼ੀਆ, ਪਾਕਿਸਤਾਨ, ਮਲੇਸ਼ੀਆ, ਥਾਈਲੈਂਡ, ਅਫਗਾਨਿਸਤਾਨ ਅਤੇ ਕੁਝ ਹੋਰ ਏਸ਼ੀਆਈ ਦੇਸ਼ਾਂ ਦੀ ਤੁਲਨਾ 'ਚ ਵੱਧ ਵੱਡੀ ਗਿਰਾਵਟ ਹੋਵੇਗੀ। ਇਨ੍ਹਾਂ ਅੰਕੜਿਆਂ 'ਚ ਇਹ ਵੀ ਦਰਸਾਇਆ ਗਿਆ ਹੈ ਕਿ ਪ੍ਰਤੀ 10 ਲੱਖ ਆਬਾਦੀ 'ਤੇ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ ਭਾਰਤ ਚੀਨ, ਪਾਕਿਸਤਾਨ, ਬੰਗਲਾਦੇਸ਼, ਇੰਡੋਨੇਸ਼ੀਆ ਅਤੇ ਕਈ ਹੋਰ ਦੇਸ਼ਾਂ ਤੋਂ ਅੱਗੇ ਹੈ।