''ਨਮਸਤੇ ਟਰੰਪ'' ਅਤੇ ਸਰਕਾਰ ਸੁੱਟਣ ਦੀ ਕੋਸ਼ਿਸ਼ ਨਾਲ ਦੇਸ਼ ਕੋਰੋਨਾ ਵਿਰੁੱਧ ''ਆਤਮਨਿਰਭਰ'' ਹੋਇਆ : ਰਾਹੁਲ

Tuesday, Jul 21, 2020 - 12:14 PM (IST)

''ਨਮਸਤੇ ਟਰੰਪ'' ਅਤੇ ਸਰਕਾਰ ਸੁੱਟਣ ਦੀ ਕੋਸ਼ਿਸ਼ ਨਾਲ ਦੇਸ਼ ਕੋਰੋਨਾ ਵਿਰੁੱਧ ''ਆਤਮਨਿਰਭਰ'' ਹੋਇਆ : ਰਾਹੁਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਮੰਗਲਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਤੰਜ਼ ਕੱਸਦੇ ਹੋਏ ਕਿਹਾ ਕਿ 'ਨਮਸਤੇ ਟਰੰਪ' ਪ੍ਰੋਗਰਾਮ, ਰਾਜਸਥਾਨ 'ਚ ਸਰਕਾਰ ਸੁੱਟਣ ਦੀ ਕੋਸ਼ਿਸ਼ ਅਤੇ ਕਈ ਹੋਰ ਕਦਮਾਂ ਨਾਲ ਅੱਜ ਦੇਸ਼ ਕੋਰੋਨਾ ਵਿਰੁੱਧ ਲੜਾਈ 'ਚ 'ਆਤਮਨਿਰਭਰ' ਹੋ ਗਿਆ ਹੈ।

PunjabKesariਉਨ੍ਹਾਂ ਨੇ ਟਵੀਟ ਕੀਤਾ,''ਕੋਰੋਨਾ ਕਾਲ 'ਚ ਸਰਕਾਰ ਦੀਆਂ ਉਪਲੱਬਧੀਆਂ : ਫਰਵਰੀ 'ਚ ਨਮਸਤੇ ਟਰੰਪ, ਮਾਰਚ 'ਚ ਮੱਧ ਪ੍ਰਦੇਸ਼ 'ਚ ਸਰਕਾਰ ਸੁੱਟੀ, ਅਪ੍ਰੈਲ 'ਚ ਮੋਮਬੱਤੀ ਜਗਾਈ, ਮਈ 'ਚ ਸਰਕਾਰ ਦੀ 6ਵੀਂ ਵਰ੍ਹੇਗੰਢ, ਜੂਨ 'ਚ ਬਿਹਾਰ 'ਚ ਵਰਚੁਅਲ ਰੈਲੀ ਅਤੇ ਜੁਲਾਈ 'ਚ ਰਾਜਸਥਾਨ ਸਰਕਾਰ ਸੁੱਟਣ ਦੀ ਕੋਸ਼ਿਸ਼।'' 

ਕਾਂਗਰਸ ਨੇਤਾ ਨੇ ਤੰਜ਼ ਕੱਸਦੇ ਹੋਏ ਕਿਹਾ,''ਇਸ ਲਈ ਦੇਸ਼ ਕੋਰੋਨਾ ਦੀ ਲੜਾਈ 'ਚ 'ਆਤਮਨਿਰਭਰ' ਹੈ।'' ਕੇਂਦਰੀ ਸਿਹਤ ਮੰਤਰੀ ਅਨੁਸਾਰ ਮੰਗਲਵਾਰ ਨੂੰ ਕੋਵਿਡ-19 ਦੇ 37,148 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ 11,55,191 ਹੋ ਗਏ। ਉੱਥੇ ਹੀ 587 ਹੋਰ ਲੋਕਾਂ ਦੀ ਜਾਨ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 28,084 ਹੋ ਗਈ।


author

DIsha

Content Editor

Related News