ਭਾਰਤ ''ਚ ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ, ਸਰਕਾਰ ਕਹਿੰਦੀ ਹੈ ''ਸਭ ਚੰਗਾ ਸੀ'' : ਰਾਹੁਲ ਗਾਂਧੀ

Saturday, Sep 12, 2020 - 12:14 PM (IST)

ਭਾਰਤ ''ਚ ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ, ਸਰਕਾਰ ਕਹਿੰਦੀ ਹੈ ''ਸਭ ਚੰਗਾ ਸੀ'' : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਸ਼ਨੀਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਇਸ ਸਥਿਤੀ ਦੇ ਬਾਵਜੂਦ ਸਰਕਾਰ 'ਸਭ ਚੰਗਾ ਸੀ' ਕਹਿ ਰਹੀ ਹੈ। ਉਨ੍ਹਾਂ ਨੇ ਇਹ ਦੋਸ਼ ਵੀ ਲਗਾਇਆ ਕਿ ਕੋਵਿਡ ਨਾਲ ਨਜਿੱਠਣ ਦੀ ਕੇਂਦਰ ਦੀ ਰਣਨੀਤੀ ਕਾਰਨ ਦੇਸ਼ ਮੁਸੀਬਤ 'ਚ ਘਿਰ ਗਿਆ ਹੈ। 

PunjabKesariਕਾਂਗਰਸ ਨੇਤਾ ਨੇ ਟਵੀਟ ਕੀਤਾ,''ਕੋਵਿਡ ਵਿਰੁੱਧ ਮੋਦੀ ਸਰਕਾਰ 'ਪੂਰੀ ਤਿਆਰੀ ਵਾਲੀ ਲੜਾਈ' ਨੇ ਭਾਰਤ ਨੂੰ ਮੁਸੀਬਤਾਂ ਦੀ ਖੱਡ 'ਚ ਧੱਕ ਦਿੱਤਾ। ਜੀ.ਡੀ.ਪੀ. 'ਚ 24 ਫੀਸਦੀ ਦੀ ਇਤਿਹਾਸਕ ਕਮੀ ਆ ਗਈ, 12 ਕਰੋੜ ਨੌਕਰੀਆਂ ਚੱਲੀਆਂ ਗਈਆਂ, 15.5 ਲੱਖ ਕਰੋੜ ਵਾਧੂ ਕਰਜ਼ ਨਾਲ ਘਿਰ ਗਏ ਅਤੇ ਵਿਸ਼ਵ 'ਚ ਕੋਵਿਡ ਦੇ ਸਭ ਤੋਂ ਵੱਧ ਮਾਮਲੇ ਅਤੇ ਮੌਤਾਂ ਭਾਰਤ 'ਚ ਹੋ ਰਹੀਆਂ ਹਨ।'' 

ਉਨ੍ਹਾਂ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਇਸ ਦੇ ਬਾਵਜੂਦ ਸਰਕਾਰ ਕਹਿੰਦੀ ਹੈ ਕਿ 'ਸਭ ਚੰਗਾ ਸੀ'। ਸਿਹਤ ਮਹਿਕਮੇ ਅਨੁਸਾਰ, ਦੇਸ਼ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਰਿਕਾਰਡ 97,570 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 46,59,984 ਹੋ ਗਈ। ਉੱਥੇ ਹੀ ਪਿਛਲੇ 24 ਘੰਟਿਆਂ 'ਚ 1201 ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 77,472 ਹੋ ਗਈ।


author

DIsha

Content Editor

Related News