ਜਨਾਨੀਆਂ ਨੂੰ ਸੁਰੱਖਿਆ ਦੇਣ ''ਚ ਹਰ ਜਗ੍ਹਾ ਫ਼ੇਲ ਰਹੀ ਹੈ ਭਾਜਪਾ ਸਰਕਾਰ : ਰਾਹੁਲ ਗਾਂਧੀ

Friday, Jan 22, 2021 - 01:03 PM (IST)

ਜਨਾਨੀਆਂ ਨੂੰ ਸੁਰੱਖਿਆ ਦੇਣ ''ਚ ਹਰ ਜਗ੍ਹਾ ਫ਼ੇਲ ਰਹੀ ਹੈ ਭਾਜਪਾ ਸਰਕਾਰ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭੋਪਾਲ 'ਚ ਇਕ ਕੁੜੀ ਨਾਲ ਜਬਰ ਜ਼ਿਨਾਹ ਤੋਂ ਬਾਅਦ ਕਤਲ ਦੀ ਘਟਨਾ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਰਾਹੁਲ ਨੇ ਸੋਗ ਜ਼ਾਹਰ ਕਰਦੇ ਹੋਏ ਦੋਸ਼ ਲਾਇਆ ਹੈ ਕਿ ਭਾਜਪਾ ਦੀਆਂ ਸਰਕਾਰਾਂ ਜਨਾਨੀਆਂ ਨੂੰ ਸੁਰੱਖਿਆ ਦੇਣ 'ਚ ਹਰ ਜਗ੍ਹਾ ਅਤੇ ਬਰਾਬਰ ਅਸਫ਼ਲ ਸਾਬਤ ਹੋ ਰਹੀਆਂ ਹਨ। ਰਾਹੁਲ ਨੇ ਭੋਪਾਲ 'ਚ ਇਕ ਕੁੜੀ ਨਾਲ ਜਬਰ ਜ਼ਿਨਾਹ ਤੋਂ ਬਾਅਦ ਉਸ ਦੇ ਕਤਲ ਦੀ ਘਟਨਾ ਦੀ ਤੁਲਨਾ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਹੋਏ ਸਮੂਹਕ ਜਬਰ ਜ਼ਿਨਾਹ ਅਤੇ ਕਤਲ ਦੀ ਘਟਨਾ ਨਾਲ ਕੀਤੀ ਅਤੇ ਕਿਹਾ ਕਿ ਹਾਥਰਸ ਵਰਗੀਆਂ ਘਟਨਾਵਾਂ ਭਾਜਪਾ ਸ਼ਾਸਨ 'ਚ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਅਤੇ ਭਾਜਪਾ ਜਨਾਨੀਆਂ ਨੂੰ ਸੁਰੱਖਿਆ ਦੇਣ 'ਚ ਅਸਫ਼ਲ ਹੋ ਰਹੀ ਹੈ।

PunjabKesari

ਰਾਹੁਲ ਨੇ ਟਵੀਟ ਕੀਤਾ,''ਹਾਥਰਸ ਵਰਗੀ ਅਣਮਨੁੱਖਤਾ ਕਿੰਨੀ ਵਾਰ ਦੋਹਰਾਈ ਜਾਵੇਗੀ। ਭਾਜਪਾ ਸਰਕਾਰ ਮਹਿਲਾ ਸੁਰੱਖਿਆ 'ਚ ਤਾਂ ਫ਼ੇਲ ਹੈ ਹੀ, ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮਨੁੱਖੀ ਰਵੱਈਆ ਕਰਨ 'ਚ ਵੀ ਅਸਮਰੱਥ ਹੈ।'' ਇਸ ਦੇ ਨਾਲ ਹੀ ਉਨ੍ਹਾਂ ਨੇ ਭੋਪਾਲ 'ਚ ਕੁੜੀ ਨਾਲ ਜਬਰ ਜ਼ਿਨਾਹ ਦੀ ਖ਼ਬਰ ਪੋਸਟ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਮਾਂ ਘਰ 'ਤੇ ਧੀ ਦਾ ਇੰਤਜ਼ਾਰ ਕਰਦੀ ਰਹੀ ਅਤੇ ਪੁਲਸ ਲਾਸ਼ ਨੂੰ ਅੰਤਿਮ ਸੰਸਕਾਰ ਲਈ ਲੈ ਗਈ ਅਤੇ ਇਸੇ ਦੌਰਾਨ ਪਰਿਵਾਰ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ। ਕਾਂਗਰਸ ਸੰਚਾਰ ਵਿਭਾਗ ਦੇ ਮੁੱਖ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ,''ਹਾਥਰਸ ਵਰਗੀ ਅਣਮਨੁੱਖਤਾ ਕਿੰਨੀ ਵਾਰ ਦੋਹਰਾਈ ਜਾਵੇਗੀ। ਭਾਜਪਾ ਸਰਕਾਰ ਮਹਿਲਾ ਸੁਰੱਖਿਆ 'ਚ ਤਾਂ ਫ਼ੇਲ ਹੈ ਹੀ, ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਮਨੁੱਖੀ ਰਵੱਈਆ ਕਰਨ 'ਚ ਅਸਮਰੱਥ ਵੀ ਹੈ।''

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News