ਵਟਸਐੱਪ-ਭਾਜਪਾ ਮਿਲੀਭੁਗਤ ਦਾ ਅਮਰੀਕਾ 'ਚ ਹੋਇਆ ਖੁਲਾਸਾ : ਰਾਹੁਲ ਗਾਂਧੀ

08/29/2020 6:02:53 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਆਪਣੇ ਸਿਆਸੀ ਲਾਭ ਲਈ ਸੋਸ਼ਲ ਮੀਡੀਆ ਫੇਸਬੁੱਕ-ਵਟਸਐੱਪ ਦਾ ਇਸਤੇਮਾਲ ਕਰਦੀ ਹੈ ਅਤੇ ਇਨ੍ਹਾਂ ਦੀ ਮਿਲੀਭੁਗਤ ਦਾ ਖੁਲਾਸਾ ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਕੀਤਾ ਹੈ। ਰਾਹੁਲ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਇਸ ਗਠਜੋੜ ਨੂੰ ਲੋਕਤੰਤਰ ਲਈ ਗੰਭੀਰ ਖਤਰਾ ਦੱਸਿਆ ਹੈ। ਪਾਰਟੀ ਨੇ ਇਸ ਦੀ ਸ਼ਿਕਾਇਤ ਵਟਸਐੱਪ ਦੇ ਮਾਲਕ ਮਾਰਕ ਜ਼ੁਕਰਬਰਗ ਨਾਲ ਕੀਤੀ ਹੈ। ਪਾਰਟੀ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਇਹ ਮਿਲੀਭੁਗਤ ਭਾਰਤੀ ਲੋਕਤੰਤਰ ਲਈ ਗੰਭੀਰ ਚੁਣੌਤੀ ਪੈਦਾ ਕਰਦਾ ਹੈ, ਇਸ ਲਈ ਇਸ ਮਿਲੀਭਗਤ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਫੇਸਬੁੱਕ ਅਤੇ ਭਾਜਪਾ ਦਰਮਿਆਨ ਮਿਲੀਭਗਤ ਦਾ ਖੁਲਾਸਾ ਅਮਰੀਕਾ ਤੋਂ ਪ੍ਰਕਾਸ਼ਿਤ ਵਾਲ ਸਟਰੀਟ ਜਨਰਲ 'ਚ ਹੋਇਆ ਸੀ ਅਤੇ ਇਸ ਦੀ 17 ਅਗਸਤ ਨੂੰ ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਪਰ ਹੁਣ ਅਮਰੀਕੀ ਮੈਗਜ਼ੀਨ ਟਾਈਮ ਨੇ ਭਾਜਪਾ ਵਟਸਐੱਪ ਦਰਮਿਆਨ ਕਕੀ ਮਿਲੀਭਗਤ ਦਾ ਖੁਲਾਸਾ ਕੀਤਾ ਹੈ ਅਤੇ ਇਸ ਮਾਮਲੇ ਦੀ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਰਾਹੁਲ ਨੇ ਟਵੀਟ ਕੀਤਾ,''ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਵਟਸਐੱਪ-ਭਾਜਪਾ ਦੀ ਮਿਲੀਭਗਤ ਦਾ ਖੁਲਾਸਾ ਕੀਤਾ ਹੈ। ਵਟਸਐੱਪ ਦਾ ਕਰੀਬ 40 ਕਰੋੜ ਭਾਰਤੀ ਉਪਯੋਗ ਕਰਦੇ ਹਨ ਅਤੇ ਹੁਣ ਭੁਗਤਾਨ ਕਰਨ ਲਈ ਇਸ ਦਾ ਇਸਤੇਮਾਲ ਕਰਨ ਦੀ ਫਿਰਾਕ 'ਚ ਹੈ, ਜਿਸ ਲਈ ਮੋਦੀ ਸਰਕਾਰ ਦੀ ਮਨਜ਼ੂਰੀ ਜ਼ਰੂਰੀ ਹੈ। ਭਾਜਪਾ ਦੀ ਇਸ ਤਰ੍ਹਾਂ ਨਾਲ ਵਟਸਐੱਪ 'ਤੇ ਪਕੜ ਹੈ।''

PunjabKesariਸ਼੍ਰੀ ਵੇਨੂੰਗੋਪਾਲ ਨੇ ਕਿਹਾ ਕਿ ਭਾਰਤ ਦੇ ਇਕ ਪ੍ਰਮੁੱਖ ਵਿਰੋਧੀ ਧਿਰ ਸਿਆਸੀ ਦਲ ਹੋਣ ਦੇ ਨਾਤੇ ਕਾਂਗਰਸ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਕਿ ਹਰ ਸਾਜਿਸ਼ ਨੂੰ ਮੂੰਹ ਤੋੜ ਜਵਾਬ ਦੇਣ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸੋਸ਼ਲ ਮੀਡੀਆ ਫੇਸਬੁੱਕ ਅਤੇ ਵਟਸਐੱਪ ਰਾਹੀਂ ਸਿਆਸੀ ਫਾਇਦਾ ਚੁੱਕ ਰਹੀ ਹੈ ਅਤੇ ਲੋਕਤੰਤਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਭਾਰਤੀ ਲੋਕਤੰਤਰ ਦੀ ਰੱਖਿਆ ਲਈ ਕੰਮ ਕੀਤਾ ਹੈ ਅਤੇ ਉਹ ਕਿਸੇ ਵਿਦੇਸ਼ੀ ਕੰਪਨੀ ਨੂੰ ਇਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਭਾਰਤੀ ਲੋਕਤੰਤਰ ਦੀ ਰੱਖਿਆ ਲਈ ਕੰਮ ਕੀਤਾ ਹੈ ਅਤੇ ਉਹ ਕਿਸੇ ਵਿਦੇਸ਼ੀ ਕੰਪਨੀ ਨੂੰ ਇਸ ਨੂੰ ਕਮਜ਼ੋਰ ਕਰਨ ਲਈ ਆਪਣੇ ਪਲੇਟਫਾਰਮ ਦੇ ਇਸਤੇਮਾਲ ਦੀ ਮਨਜ਼ੂਰੀ ਨਹੀਂ ਦੇ ਸਕਦੀ। 

ਫੇਸਬੁੱਕ ਅਤੇ ਵਟਸਐੱਪ ਦੀ ਜਿਸ ਭੂਮਿਕਾ ਦਾ ਖੁਲਾਸਾ ਹੋਇਆ ਹੈ, ਉਸ ਦੀ ਜਾਂਚ ਹੋਣੀ ਚਾਹੀਦੀ ਅਤੇ ਇਸ ਸੰਬੰਧ 'ਚ ਕੰਪਨੀ ਕੀ ਕਦਮ ਚੁੱਕ ਰਹੀ ਹੈ, ਇਸ ਦੀ ਜਾਣਕਾਰੀ ਭਾਰਤੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਸ ਵਿਚ ਕਾਂਗਰਸ ਬੁਲਾਰੇ ਪਵਨ ਖੇੜਾ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਫੇਸਬੁੱਕ ਵਟਸਐੱਪ ਅਤੇ ਭਾਜਪਾ ਸਰਕਾਰ ਦਰਮਿਆਨ ਮਿਲੀਭਗਤ ਦਾ ਜੋ ਖੁਲਾਸਾ ਹੋਇਆ ਹੈ, ਉਸ 'ਚ ਫੇਸਬੁੱਕ ਅਤੇ ਵਟਸਐੱਪ ਦੇ ਭਾਜਪਾ ਦੇ ਚਹੇਤੇ ਅਤੇ ਉਸ ਲਈ ਕੰਮ ਕਰਨ ਵਾਲੇ ਸੀਨੀਅਰ ਅਧਿਕਾਰੀਆਂ ਦੀ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਵਾਲ ਸਟਰੀਟ ਜਨਰਲ ਨੇ ਇਸੇ ਮਹੀਨੇ ਫੇਸਬੁੱਕ ਅਤੇ ਭਾਜਪਾ ਦਰਮਿਆਨ ਮਿਲੀਭਗਤ ਦਾ ਖੁਲਾਸਾ ਕੀਤਾ ਸੀ ਅਤੇ ਹੁਣ ਟਾਈਮ ਮੈਗਜ਼ੀਨ ਨੇ ਵਟਸਐੱਪ-ਭਾਜਪਾ ਦੀ ਮਿਲੀਭਗਤ ਦੀ ਪੋਲ ਖੁੱਲ੍ਹੀ ਹੈ। ਇਸ ਕੰਮ 'ਚ ਪਹਿਲੇ ਫੇਸਬੁੱਕ ਦੀ ਸੀਨੀਅਰ ਭਾਰਤੀ ਅਧਿਕਾਰੀ ਅੰਖੀ ਦਾਸ ਦਾ ਨਾਂ ਸਾਹਮਣੇ ਆਇਆ ਅਤੇ ਹੁਣ ਵਟਸਐੱਪ ਮਾਮਲੇ 'ਚ ਦੂਜੇ ਅਧਿਕਾਰੀ ਸ਼ਿਵਨਾਥ ਠੁਕਰਾਲ ਦਾ ਨਾਂ ਸਾਹਮਣੇ ਆਇਆ ਹੈ। ਇਨ੍ਹਾਂ ਦੋਹਾਂ ਦੇ ਭਾਜਪਾ ਨਾਲ ਡੂੰਘੇ ਸੰਬੰਧ ਹਨ।


DIsha

Content Editor

Related News